ਲੱਖਾਂ ਦੀ ਹੈਰੋਇਨ ਸਮੇਤ ਕਾਰ ਸਵਾਰ ਕਾਬੂ
ਲੁਧਿਆਣਾ – ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਸਬਜ਼ੀ ਮੰਡੀ ਐਲ ਆਈ ਜੀ ਫਲੈਟਾ ਕੋਲੋ ਨਾਕੇਬੰਦੀ ਦੌਰਾਨ ਕਾਰ ਸਵਾਰ ਤਸਕਰ ਨੂੰ 165 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐਸ ਟੀ ਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਨੂੰ ਗੁਪਤ ਸੂਚਨਾ ਮਿਲੀ ਇਕ ਕਾਰ ਸਵਾਰ ਨਸ਼ਾ ਤਸਕਰ ਭਾਰੀ ਮਾਤਰਾ ਨਸ਼ਾ ਲੈ ਕੇ ਸੈਕਟਰ 32 ‘ਚ ਨਸ਼ਾ ਦੇਣ ਲਈ ਆ ਰਿਹਾ ਹੈ ਓਹਨਾ ਨੇ ਤੁਰੰਤ ਐਲ ਆਈ ਜੀ ਫਲੈਟਾਂ ਕੋਲੋ ਆਪਣੀ ਪੁਲਸ ਪਾਰਟੀ ਸਮੇਤ ਨਾਕੇਬੰਦੀ ਕਰਕੇ ਉਕਤ ਕਾਰ ਸਵਾਰ ਨੂੰ 165 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀ ਦੀ ਪਹਿਚਾਣ ਜੱਸੀਆ ਰੋਡ ਸੰਧੂ ਨਗਰ ਨਿਵਾਸੀ ਰਜਿੰਦਰ ਸਿੰਘ ਵਜੋਂ ਹੋਈ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।