ਜੋਫਰਾ ਆਰਚਰ ਦੀ ‘ਬਾਊਂਸਰ’ ਤੋਂ ਆਸਟਰੇਲੀਆ ਖ਼ੌਫਜ਼ਦਾ
ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਗੇਂਦ ’ਤੇ ਜ਼ਖ਼ਮੀ ਹੋਏ ਸਟੀਵ ਸਮਿੱਥ ਦੇ ਤੀਜੇ ਐਸ਼ੇਜ਼ ਟੈਸਟ ’ਚੋਂ ਬਾਹਰ ਹੋਣ ਮਗਰੋਂ ਆਸਟਰੇਲਿਆਈ ਕੋਚ ਜਸਟਿਨ ਲੈਂਗਰ ਨੇ ਆਪਣੀ ਟੀਮ ਨੂੰ ਇੰਗਲੈਂਡ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋ ਰਹੇ ਮੈਚ ਵਿੱਚ ਬਾਊਂਸਰ ਦਾ ਸਾਹਮਣਾ ਕਰਨ ਤੋਂ ਬਚਣ ਦੀ ਤਾਕੀਦ ਕੀਤੀ ਹੈ। ਲਾਰਡਜ਼ ਦੇ ਮੈਦਾਨ ’ਤੇ ਖੇਡੇ ਗਏ ਦੂਜੇ ਟੈਸਟ ਦੇ ਚੌਥੇ ਦਿਨ ਸਮਿੱਥ ਤੇਜ਼ ਗੇਂਦਬਾਜ਼ ਆਰਚਰ ਦੇ ਸਪੈਲ ਵਿੱਚ ਦੋ ਵਾਰ ਜ਼ਖ਼ਮੀ ਹੋ ਗਿਆ ਸੀ। ਸਮਿੱਥ ਜਦੋਂ 80 ਦੌੜਾਂ ਬਣਾ ਕੇ ਖੇਡ ਰਿਹਾ ਸੀ ਤਾਂ ਆਰਚਰ ਦੀ 92.3 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕੀਤੀ ਗਈ ਗੇਂਦ ਉਸ ਦੀ ਗਰਦਨ ਤੇ ਸਿਰ ਵਿਚਾਲੇ ਹਿੱਸੇ ’ਤੇ ਲੱਗੀ ਅਤੇ ਉਹ ਡਿੱਗ ਗਿਆ। ਇਸ ਮਗਰੋਂ ਉਸ ਨੂੰ ਮੈਚ ਵਿਚਾਲੇ ਛੱਡਣਾ ਪਿਆ। ਆਸਟਰੇਲੀਆ ਨੂੰ ਤੀਜੇ ਟੈਸਟ ਵਿੱਚ ਸਮਿਥ ਦੀ ਘਾਟ ਰੜਕੇਗੀ। ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਇੱਕ ਸਾਲ ਤੱਕ ਕ੍ਰਿਕਟ ਤੋਂ ਦੂਰ ਰਹੇ ਸਮਿਥ ਨੇ ਪਹਿਲੇ ਐਸ਼ੇਜ਼ ਟੈਸਟ ਵਿੱਚ 144 ਅਦੇ 142 ਦੌੜਾਂ ਬਣਾਈਆਂ ਸਨ, ਜਿਸ ਵਿੱਚ ਆਸਟਰੇਲੀਆ ਨੇ 251 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਦੂਜਾ ਟੈਸਟ ਡਰਾਅ ਰਿਹਾ ਸੀ। ਸਮਿੱਥ ਦੀ ਥਾਂ ਲੈਣ ਵਾਲਾ ਮਾਰਨਸ ਲਾਬੂਸ਼ਾਨੇ ਬੱਲੇਬਾਜ਼ੀ ਵਿੱਚ ਪਹਿਲਾ ਬਦਲਵਾਂ ਖਿਡਾਰੀ ਬਣਿਆ। ਵਿਸ਼ਵ ਕੱਪ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੇਂਦਬਾਜ਼ ਆਰਚਰ ਨੇ ਆਸਟਰੇਲਿਆਈ ਬੱਲੇਬਾਜ਼ਾਂ ’ਤੇ ਬਾਊਂਸਰ ਦੀ ਬਾਛੜ ਕਰਕੇ ਆਪਣੇ ਪਹਿਲੇ ਟੈਸਟ ਵਿੱਚ ਪੰਜ ਵਿਕਟਾਂ ਝਟਕਾਈਆਂ ਸਨ। ਆਸਟਰੇਲੀਆ ਕੋਲ ਵੀ ਪੈਟ ਕਮਿਨਜ਼, ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਵਜੋਂ ਸ਼ਾਨਦਾਰ ਤੇਜ਼ ਗੇਂਦਬਾਜ਼ ਹਨ। ਲੈਂਗਰ ਨੇ ਕਿਹਾ ਕਿ ਉਸ ਦੀ ਟੀਮ 18 ਸਾਲ ਮਗਰੋਂ ਇੰਗਲੈਂਡ ਵਿੱਚ ਐਸ਼ੇਜ਼ ਜਿੱਤਣ ਵਾਲੀ ਪਹਿਲੀ ਆਸਟਰੇਲਿਆਈ ਟੀਮ ਬਣਨ ਦੇ ਆਪਣੇ ਟੀਚੇ ਤੋਂ ਪਿੱਛੇ ਹੱਟਣ ਵਾਲੀ ਨਹੀਂ ਹੈ। ਉਸ ਨੇ ਕਿਹਾ, ‘‘ਅਸੀਂ ਸਿਰਫ਼ ਜਿੱਤਣ ਆਏ ਹਾਂ। ਇਹ ਅਹਿਮ ਮੁਕਾਬਲਾ ਨਹੀਂ ਹੈ।