ਦਿੱਲੀ ਵਿੱਚ ਟਲਿਆ ਹੜ੍ਹ ਦਾ ਖਤਰਾ, ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆਈ ਯਮੁਨਾ
ਨਵੀਂ ਦਿੱਲੀ – ਯਮੁਨਾ ਦੇ ਪਾਣੀ ਦਾ ਪੱਧਰ ਘੱਟ ਰਿਹਾ ਹੈ ਅਤੇ ਹੁਣ ਨਦੀ ਖਤਰੇ ਦੇ ਨਿਸ਼ਾਨ 205.33 ਮੀਟਰ ਹੇਠਾਂ ਵਹਿ ਰਹੀ ਹੈ| ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ| ਅਧਿਕਾਰੀ ਨੇ ਦੱਸਿਆ ਕਿ ਪਾਣੀ ਦਾ ਪੱਧਰ ਹੋਰ ਘੱਟ ਹੋਣ ਦੀ ਸੰਭਾਵਨਾ ਹੈ| ਹੜ੍ਹ ਵਿਭਾਗ ਕੰਟਰੋਲ ਰੂਮ ਦੇ ਅਧਿਕਾਰੀ ਨੇ ਦੱਸਿਆ, ”ਕੱਲ ਸਵੇਰੇ 10 ਵਜੇ ਯਮੁਨਾ ਦੇ ਪਾਣੀ ਦਾ ਪੱਧਰ 206.60 ਮੀਟਰ ਤਕ ਪਹੁੰਚ ਗਿਆ ਸੀ ਅਤੇ ਕਰੀਬ 7 ਘੰਟੇ ਤਕ ਇੰਝ ਹੀ ਰਿਹਾ| ਦੁਪਹਿਰ ਤੋਂ ਬਾਅਦ ਨਦੀ ਦੇ ਪਾਣੀ ਦਾ ਪੱਧਰ ਘੱਟ ਹੋਣ ਲੱਗਾ ਹੈ ਅਤੇ ਸ਼ਾਮ 6 ਵਜੇ 206.44 ਮੀਟਰ ਤੇ ਆ ਗਿਆ| ਸੋਮਵਾਰ ਨੂੰ ਇਹ ਖਤਰੇ ਦੇ ਨਿਸ਼ਾਨ 205.33 ਮੀਟਰ ਨੂੰ ਪਾਰ ਕਰ ਗਿਆ ਸੀ| ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਦੇ ਖਦਸ਼ੇ ਵਾਲੇ ਇਲਾਕਿਆਂ ਵਿਚ ਰਹਿ ਰਹੇ ਕਰੀਬ 23,000 ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਲਿਜਾਇਆ ਗਿਆ| ਇਨ੍ਹਾਂ ਵਿਚੋਂ 18,000 ਤੋਂ ਵੱਧ ਲੋਕਾਂ ਨੂੰ ਦਿੱਲੀ ਸਰਕਾਰ ਦੀਆਂ ਏਜੰਸੀਆਂ ਵਲੋਂ ਬਣਾਏ ਗਏ 2700 ਤੋਂ ਵਧ ਰਾਹਤ ਕੈਂਪਾਂ ਵਿਚ ਰੱਖਿਆ ਗਿਆ ਹੈ| ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਕੁੱਲ 35 ਕਿਸ਼ਤੀਆਂ ਨੂੰ ਤਾਇਨਾਤ ਕੀਤਾ ਗਿਆ|