ਸਾਇਨਾ ਤੇ ਕਸ਼ਿਅਪ ਵੱਲੋਂ ਖ਼ਰਾਬ ਅੰਪਾਇਰਿੰਗ ਦੀ ਆਲੋਚਨਾ
![](https://blastingskyhawk.com/wp-content/uploads/2019/08/8-22.jpg)
ਬਾਸੇਲ – ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਡੈਨਮਾਰਕ ਦੀ ਮੀਆ ਬਲਿਚਫੈਲਟ ਤੋਂ ਹਾਰਣ ਤੋਂ ਬਾਅਦ ਅੰਪਾਇਰਿੰਗ ਦੇ ਪੱਧਰ ’ਤੇ ਨਿਸ਼ਾਨਾ ਲਗਾਉਂਦੇ ਹੋਏ ਇਸ ਨੂੰ ਬੇਹੱਦ ਖ਼ਰਾਬ ਕਰਾਰ ਦਿੱਤਾ। ਮੈਚ ਦੌਰਾਨ ਆਮ ਤੌਰ ’ਤੇ ਕੋਰਟ ਦੇ ਬਾਹਰ ਬੈਠਣ ਵਾਲੇ ਉੁਸ ਦੇ ਪਤੀ ਤੇ ਭਾਰਤੀ ਖਿਡਾਰੀ ਪਰੂਪੱਲੀ ਕਸ਼ਿਅਪ ਨੇ ਵੀ ਇਸ ਫੱਸਵੀਂ ਹਾਰ ਤੋਂ ਬਾਅਦ ਅੰਪਾਇਰਿੰਗ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ। ਲੰਡਨ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਸਾਇਨਾ ਨੇ ਟਵੀਟ ਕੀਤਾ, ‘‘ਮੈਨੂੰ ਹੁਣ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਦੂਜੇ ਗੇਮ ’ਚ ਅੰਪਾਇਰ ਨੇ ਦੋ ਵਾਰ ਮੈਚ ਪੁਆਇੰਟ ਨੂੰ ਮੇਰੇ ਹੱਕ ’ਚ ਨਹੀਂ ਦਿੱਤਾ। ਦੂਜੇ ਗੇਮ ਵਿਚਾਲੇ ਅੰਪਾਇਰ ਨੇ ਮੈਨੂੰ ਕਿਹਾ ਕਿ ਲਾਈਨ ਅੰਪਾਇਰ ਨੂੰ ਉਸ ਦਾ ਕੰਮ ਕਰਨ ਦਿਓ।