September 9, 2024
#ਖੇਡਾਂ

ਗੁਜਰਾਤ ਨੇ ਪਟਨਾ ਨੂੰ ਰੋਮਾਂਚਕ ਮੁਕਾਬਲੇ ਚ ਹਰਾਇਆ

ਗੁਜਰਾਤ ਸੁਪਰਜਾਇੰਟਸ ਨੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ‘ਚ ਸ਼ੁੱਕਰਵਾਰ ਨੂੰ ਇੱਥੇ ਪਟਨਾ ਪਾਈਰੇਟਸ ਨੂੰ 29-26 ਨਾਲ ਹਰਾ ਕੇ ਲਗਾਤਾਰ 6 ਮੈਚਾਂ ਤੋਂ ਚੱਲ ਰਹੇ ਹਾਰ ਦੇ ਸਿਲਸਿਲੇ ਨੂੰ ਤੋੜਿਆ। ਰੋਹਿਤ ਗੁਲੀਆ ਦਾ ਸੁਪਰ 10 (10 ਰੇਡ ਅੰਕ) ਦੇ ਸਟਾਰ ਖਿਡਾਰੀ ਪ੍ਰਦੀਪ ਨਰਵਾਲ (9 ਅੰਕ) ਦੇ ਸ਼ਾਨਦਾਰ ਖੇਡ ‘ਤੇ ਭਾਰੀ ਪਿਆ। ਪਟਨਾ ਦੀ ਟੀਮ ਨੇ ਸ਼ੁਰੂਆਤ ‘ਚ ਹੀ 10-3 ਦੀ ਬੜ੍ਹਤ ਹਾਸਲ ਕਰ ਲਈ ਸੀ ਪਰ ਗੁਜਰਾਤ ਨੇ ਵਾਪਸੀ ਕਰਦੇ ਹੋਏ ਹਾਫ ਸਮੇਂ ਤਕ ਦੋਵੇਂ ਟੀਮਾਂ ਵਿਚਾਲੇ ਅੰਤਰ ਚਾਰ (15-11) ਅੰਕ ਦਾ ਰਿਹਾ। ਹਾਫ ਸਮੇਂ ਤੋਂ ਬਾਅਦ ਗੁਜਰਾਤ ਨੇ ਸ਼ਾਨਦਾਰ ਖੇਡ ਜਾਰੀ ਰੱਖਿਆ ਤੇ 31ਵੇਂ ਮਿੰਟ ‘ਚ ਸਕੋਰ ਨੂੰ 22-22 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਟੀਮ ਨੇ ਬੜ੍ਹਤ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਤੇ ਆਖਰੀ ਸਮੇਂ ਤਕ ਸਕੋਰ 29-26 ਕਰ ਲਿਆ।