January 22, 2025
#ਪ੍ਰਮੁੱਖ ਖ਼ਬਰਾਂ #ਭਾਰਤ

70 ਸਾਲਾ ਬਾਅਦ ਜੰਮੂ-ਕਸ਼ਮੀਰ ਨੂੰ ਬਣਾਇਆ ਭਾਰਤ ਦਾ ਅਟੁੱਟ ਹਿੱਸਾ: ਸ਼ਾਹ

ਹੈਦਰਾਬਾਦ – ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹੈਦਰਾਬਾਦ ਦੇ ਨੈਸ਼ਨਲ ਪੁਲਸ ਅਕੈਡਮੀ ਵਿੱਚ ਆਯੋਜਿਤ ਆਈ. ਪੀ. ਐਸ. ਅਧਿਕਾਰੀਆਂ ਦੀ ਪਾਸਿੰਗ ਆਊਟ ਪਰੇਡ ਪ੍ਰੋਗਰਾਮ ਵਿੱਚ ਪਹੁੰਚੇ| ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਦਾਰ ਪਟੇਲ ਜੀ ਨੂੰ ਅੱਜ ਮੈਂ ਨਿਮਰਤਾ ਪੂਰਵਕ ਸ਼ਰਧਾਂਜਲੀ ਦਿੰਦਾ ਹਾਂ, ਜਿਨ੍ਹਾਂ ਨੇ 630 ਰਿਆਸਤਾਂ ਨੂੰ ਜੋੜਨ ਦਾ ਕੰਮ ਕੀਤਾ ਸੀ, ਉਸ ਵਿੱਚ ਆਖਰੀ ਬਿੰਦੂ ਰਹਿ ਗਿਆ ਸੀ, ਜੋ ਕਿ ਜੰਮੂ-ਕਸ਼ਮੀਰ ਦਾ ਪੂਰਾ ਏਕੀਕਰਣ ਹੈ| ਧਾਰਾ 370 ਦੇ ਰਹਿੰਦੇ ਜੰਮੂ-ਕਸ਼ਮੀਰ ਦਾ ਪੂਰਾ ਏਕੀਕਰਣ ਭਾਰਤੀ ਸੰਘ ਨਾਲ ਨਹੀਂ ਹੋਇਆ ਸੀ| ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੱਜ ਧਾਰਾ 370 ਨੂੰ ਭਾਰਤੀ ਸੰਸਦ ਨੇ ਸਮਾਪਤ ਕਰਕੇ ਜੰਮੂ-ਕਸ਼ਮੀਰ ਨੂੰ 70 ਸਾਲਾਂ ਬਾਅਦ ਭਾਰਤ ਦਾ ਅਟੁੱਟ ਹਿੱਸਾ ਬਣਾਇਆ ਹੈ| ਸ਼ਾਹ ਨੇ ਕਿਹਾ, ” ਸਾਡੇ ਸੰਵਿਧਾਨ ਵਿੱਚ ਪ੍ਰਸ਼ਾਸਨ ਨੂੰ ਦੋ ਹਿੱਸਿਆ ਵਿੱਚ ਵੰਡਿਆ ਗਿਆ ਹੈ| ਇੱਕ ਵਿੱਚ ਚੁਣੇ ਗਏ ਪ੍ਰਤੀਨਿਧ ਸੰਸਦ ਅਤੇ ਸੂਬਿਆਂ ਦੇ ਵਿਧਾਨ ਮੰਡਲਾਂ ਦੇ ਅੰਦਰ ਦੀਆਂ ਨੀਤੀਆਂ, ਕਾਨੂੰਨਾਂ ਦਾ ਨਿਰਮਾਣ ਕਰਦੇ ਹਨ| ਦੂਜੇ ਵਿੱਚ ਭਾਰਤੀ ਪੁਲਸ ਸੇਵਾ ਦੇ ਅਧਿਕਾਰੀ ਉਨ੍ਹਾਂ ਨੂੰ ਹੇਠਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ| ਅੱਜ ਜੋ ਵੀ ਅਧਿਕਾਰੀ ਇੱਥੋ ਜਿਸ ਵੀ ਸੂਬੇ ਵਿੱਚ ਜਾਵੇਗਾ, ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰੇਗਾ| ਅੱਗੇ ਆਉਣ ਵਾਲੇ ਦਿਨਾਂ ਵਿੱਚ ਸਖਤ ਮਿਹਨਤ ਕਰਨੀ ਹੋਵੇਗੀ ਅਤੇ ਕਈ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ|”ਜਿਕਰਯੋਗ ਹੈ ਕਿ ਅੱਜ ਹੈਦਰਾਬਾਦ ਵਿੱਚ ਆਈ. ਪੀ. ਐਸ. ਅਧਿਕਾਰੀਆਂ ਦੀ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲਿਆ ਅਤੇ ਇਹ ਪ੍ਰੋਗਰਾਮ ਨੈਸ਼ਨਲ ਪੁਲੀਸ ਅਕੈਡਮੀ ਵਿੱਚ ਆਯੋਜਿਤ ਕੀਤਾ ਗਿਆ|