January 22, 2025
#ਖੇਡਾਂ

ਭਾਰਤ ਨੂੰ ਪਹਿਲੀ ਪਾਰੀ ਵਿੱਚ 75 ਦੌੜਾਂ ਦੀ ਲੀਡ ਮਿਲੀ

ਭਾਰਤ ਨੇ ਅੱਜ ਇੱਥੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦੁਪਹਿਰ ਦੇ ਖਾਣੇ ਤੱਕ ਦੂਜੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਤੋਂ 14 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਭਾਰਤ ਦੀਆਂ 297 ਦੌੜਾਂ ਦੇ ਜਵਾਬ ਵਿੱਚ, ਵੈਸਟ ਇੰਡੀਜ਼ ਨੇ ਆਪਣੀ ਪਹਿਲੀ ਪਾਰੀ ਵਿੱਚ 222 ਦੌੜਾਂ ਬਣਾਈਆਂ। ਭਾਰਤ ਨੂੰ ਪਹਿਲੀ ਪਾਰੀ ਵਿੱਚ 75 ਦੌੜਾਂ ਦੀ ਬੜ੍ਹਤ ਮਿਲੀ ਸੀ ਜਿਸ ਨਾਲ ਉਸ ਦੀ ਕੁੱਲ ਬੜ੍ਹਤ 89 ਦੌੜਾਂ ਹੋ ਚੁੱਕੀ ਹੈ।ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀਆਂ 43 ਦੌੜਾਂ ਦੇ ਕੇ ਪੰਜ ਵਿਕਟਾਂ ਅਤੇ ਵੈਸਟ ਇੰਡੀਜ਼ ਦੀ ਮਾੜੀ ਬੱਲੇਬਾਜ਼ੀ ਕਾਰਨ ਭਾਰਤ ਨੇ ਇੱਥੇ ਤੀਜੇ ਦਿਨ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ। ਵੈਸਟ ਇੰਡੀਜ਼ ਨੇ ਸਰ ਵਿਵੀਅਨ ਰਿਚਰਡਜ਼ ਸਟੇਡੀਅਮ ਵਿੱਚ ਭਾਰਤ ਨੇ ਵੈਸਟ ਇੰਡੀਜ਼ ਦੀ ਪਹਿਲੀ ਪਾਰੀ ਨੂੰ 74.2 ਓਵਰਾਂ ’ਚ 222 ਦੌੜਾਂ ’ਤੇ ਸਮਾਪਤ ਕਰ ਦਿੱਤਾ। ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 297 ਦੌੜਾਂ ਬਣਾਈਆਂ ਸਨ। ਇਸ਼ਾਂਤ ਸ਼ਰਮਾ ਤੋਂ ਇਲਾਵਾ ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (48 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਸਪਿੰਨਰ ਰਵਿੰਦਰ ਜਡੇਜਾ (64 ਦੌੜਾਂ ਦੇ ਕੇ ਦੋ ਵਿਕਟਾਂ) ਨੇ ਦੋ-ਦੋ ਵਿਕਟਾਂ ਲਈਆਂ। ਵੈਸਟ ਇੰਡੀਜ਼ ਲਈ ਰੋਸਟਨ ਚੇਜ਼ (48), ਕਪਤਾਨ ਜੇਸਨ ਹੋਲਡਰ (39), ਜੌਹਨ ਕੈਂਪੇਬਲ (23), ਡੇਰੇਨ ਬਰਾਵੋ (18), ਸ਼ਾਈ ਹੋਪ (24) ਅਤੇ ਸ਼ਿਮਰੋਨ ਹੈਟਮਾਇਰ (35) ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਉਠਾ ਸਕੇ। ਦੁਪਹਿਰ ਦੇ ਖਾਣੇ ਲਈ ਖੇਡ ਰੋਕਣ ਜਾਂਦੇ ਸਮੇਂ ਭਾਰਤੀ ਟੀਮ ਨੇ ਬਿਨਾਂ ਕਿਸੇ ਨੁਕਸਾਨ ਤੋਂ 14 ਦੌੜਾਂ ਬਣਾ ਲਈਆਂ ਸਨ। ਮਯੰਕ ਅਗਰਵਾਲ 8 ਅਤੇ ਲੋਕੇਸ਼ ਰਾਹੁਲ 6 ਦੌੜਾਂ ਨਾਲ ਕਰੀਜ਼ ’ਤੇ ਮੌਜੂਦ ਹਨ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਨੇ ਦਿਨ ਦੀ ਸ਼ੁਰੂਆਤ ਅੱਠ ਵਿਕਟਾਂ ’ਤੇ 189 ਦੌੜਾਂ ਨਾਲ ਕੀਤੀ।