December 8, 2024
#ਦੇਸ਼ ਦੁਨੀਆਂ

ਪਾਕਿ ਸੁਪਰੀਮ ਕੋਰਟ ਨੇ ਨਵਾਜ ਨੂੰ ਜਾਇਦਾਦ ਲੁਕਾਉਣ ਤੇ ਗਲਤ ਹਲਫ਼ਨਾਮਾ ਦੇਣ ਲਈ ਅਯੋਗ ਠਹਿਰਾਇਆ

ਪਾਕਿਤਸਾਨ ਦੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਚੋਣ ਲੜਦੇ ਸਮੇਂ ਜਾਇਦਾਦ ਨਸ਼ਰ ਨਾ ਕਰਨ ਅਤੇ ਗਲਤ ਹਲਫ਼ਨਾਮਾ ਦੇਣ ਲਈ ਅਯੋਗ ਠਹਿਰਾਇਆ ਗਿਆ ਹੈ ਜੋ ਗੰਭੀਰ ਮੁੱਦੇ ਹਨ। ਇਹ ਜਾਣਕਾਰੀ ਅੱਜ ਮੀਡੀਆਂ ਦੀਆਂ ਖ਼ਬਰਾਂ ਵਿੱਚ ਦਿੱਤੀ ਗਈ। ਸੁਪਰੀਮ ਕੋਰਟ ਮੁਤਾਬਕ 69 ਸਾਲਾ ਸ਼ਰੀਫ਼ ਨੇ 2013 ਵਿੱਚ ਨਾਮਜ਼ਦਗੀ ਪੱਧਰ ਭਰਦੇ ਸਮੇਂ ਕੈਪੀਟਲ ਐੱਫਜ਼ੈੱਡਈ ਵਿੱਚ ਜਾਇਦਾਦਾਂ ਨੂੰ ਨਸ਼ਰ ਨਹੀਂ ਸੀ ਕੀਤਾ। ਅਦਾਲਤ ਨੇ ਕਿਹਾ ਕਿ ਜਾਇਦਾਦ ਨੂੰ ਨਸ਼ਰ ਨਾ ਕਰਨਾ ਦੇਸ਼ ਲਈ ਚੰਗਾ ਨਹੀਂ ਹੈ ਅਤੇ ਇਸ ਰੁਝਾਨ ਨੂੰ ਰੋਕਣ ਲਈ ਕਾਰਵਾਈ ਵਾਲੇ ਯੋਗ ਕਦਮ ਚੁੱਕੇ ਜਾਣੇ ਚਾਹੀਦੇ ਹਨ। ਅਦਾਲਤ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 62-1ਐੱਫ ਮੁਤਾਬਕ ਜਨ ਪ੍ਰਤੀਨਿਧ ਇਮਾਨਦਾਰ ਨਹੀਂ ਸੀ। ਇਸ ਨੇ ਕਿਹਾ ਕਿ ਅਦਾਲਤ ਉਮੀਦਵਾਰਾਂ ਵੱਲੋਂ ਦਿੱਤੇ ਗਏ ਗਲਤ ਹਲਫ਼ਨਾਮੇ ਨੂੰ ਅਣਗੌਲਿਆ ਨਹੀਂ ਕਰ ਸਕਦੀ। ਸ਼ਰੀਫ਼ 24 ਦਸੰਬਰ 2018 ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਸੱਤ ਸਾਲਾਂ ਦੀ ਕੈਦ ਕੱਟ ਰਹੇ ਹਨ।