March 27, 2025
#ਮਨੋਰੰਜਨ

ਮੇਰੀਆਂ ਅਸਫ਼ਲਤਾਵਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ: ਰਿਤਿਕ ਰੌਸ਼ਨ

19 ਸਾਲ ਪਹਿਲਾਂ ਫਿਲਮ ‘ਕਹੋ ਨਾ ਪਿਆਰ ਹੈ’ ਤੋਂ ਸ਼ੁਰੂਆਤ ਕਰਨ ਵਾਲੇ ਅਦਾਕਾਰ ਰਿਤਿਕ ਰੌਸ਼ਨ ਦਾ ਕਹਿਣਾ ਹੈ ਕਿ ਅੱਜ ਉਹ ਸਫ਼ਲਤਾ ਦੀ ਜਿਸ ਉਚਾਈ ’ਤੇ ਹੈ ਇੱਥੇ ਤੱਕ ਪਹੁੰਚਾਉਣ ਵਿੱਚ ਉਸ ਦੀਆਂ ਅਸਫ਼ਲਤਾਵਾਂ ਨੇ ਹੀ ਉਸ ਦੀ ਮਦਦ ਕੀਤੀ ਹੈ। ਰਿਤਿਕ ਰੌਸ਼ਨ ਨੇ ਪ੍ਰੇਮ ਕਹਾਣੀਆਂ ਤੋਂ ਲੈ ਕੇ ਦੇਸ਼ ਭਗਤੀ ’ਤੇ ਆਧਾਰਤ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਜਿਵੇਂ ਕਿ ‘ਫਿਜ਼ਾ’, ‘ਕਭੀ ਖੁਸ਼ੀ ਕਭੀ ਗਮ’, ‘ਕੋਈ ਮਿਲ ਗਿਆ’, ‘ਧੂਮ-2’ ਅਤੇ ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’ ਆਦਿ ਹਿੱਟ ਫਿਲਮਾਂ ਕੀਤੀਆਂ। ਉਸ ਤੋਂ ਬਾਅਦ ਅਜਿਹਾ ਦੌਰ ਆਇਆ ਜਦੋਂ ‘ਯਾਦੇਂ’, ‘ਨਾ ਤੁਮ ਜਾਨੋ ਨਾ ਹਮ’ ਆਦਿ ਫਿਲਮਾਂ ’ਚ ਉਸ ਦੇ ਹੱਥ ਅਸਫ਼ਲਤk ਲੱਗੀ। ਰਿਤਿਕ ਦਾ ਕਹਿਣਾ ਹੈ ਕਿ ਜਦੋਂ ਉਹ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਮਹਿਸੂਸ ਕਰਦਾ ਹੈ ਕਿ ਉਸ ਨੇ ਲੰਬਾ ਪੈਂਡਾ ਤੈਅ ਕੀਤਾ ਹੈ। ਇਸ ਦੌਰਾਨ ਉਸ ਨੂੰ ਸਫ਼ਲਤਾਵਾਂ ਵੀ ਮਿਲੀਆਂ ਤੇ ਅਸਫ਼ਲਤਾਵਾਂ ਵੀ ਪਰ ਜੋ ਸਭ ਤੋਂ ਜ਼ਰੂਰੀ ਹਨ ਉਹ ਪਾਠ ਜੋ ਉਸ ਨੇ ਆਪਣੀਆਂ ਅਸਫ਼ਲਤਾਵਾਂ ਤੋਂ ਸਿੱਖੇ। ਉਸ ਨੇ ਕਿਹਾ ਕਿ ਉਸ ਦੀਆਂ ਅਸਫ਼ਲਤਾਵਾਂ ਨੇ ਹੀ ਉਸ ਨੂੰ ਅੱਜ ਸਫ਼ਲਤਾ ਦੀ ਇਸ ਉਚਾਈ ਤੱਕ ਪਹੁੰਚਾਇਆ ਹੈ।