ਰਾਜਪੁਰਾ ਪੁਲਿਸ ਵੱਲੋਂ 145 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
ਰਾਜਪੁਰਾ – ਸ਼ਹਿਰੀ ਥਾਣੇ ਦੀ ਬੱਸ ਅੱਡਾ ਪੁਲਿਸ ਚੋਂਕੀ ਦੀ ਪੁਲਿਸ ਨੇ ਰਾਜਪੁਰਾ-ਚੰਡੀਗੜ੍ਹ ਰੋਡ ਤੇ ਨਾਕੇਬੰਦੀ ਦੋਰਾਨ ਇਕ ਬਲੈਰੋ ਗੱਡੀ ਵਿਚੋਂ 145 ਪੇਟੀਆਂ ਨਜਾਇਜ਼ ਤੋਰ ਤੇ ਲਿਆਂਦੀ ਜਾ ਰਹੀ ਦੇਸੀ ਸ਼ਰਾਬ ਬਰਾਮਦ ਕੀਤੀ ਹੈ।ਜਦੋਂ ਕਿ ਗੱਡਿ ਚਾਲਕ ਸਮੇਤ ਸ਼ਰਾਬ ਤਸਕਰ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀ ਛੱਡ ਕੇ ਮੋਕੇ ਤੋਂ ਫਰਾਰ ਹੋ ਗਏ।ਬੱਸ ਅੱਡਾ ਪੁਲਿਸ ਚੋਂਕੀ ਦੇ ਇੰਚਾਰਜ ਥਾਣੇਦਾਰ ਜਸਕੰਵਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਚੰਡੀਗੜ ਤੋਂ ਇਕ ਗੱਡੀ ਰਾਹੀਂ ਨਜਾਇਜ਼ ਤੋਰ ਤੇ ਸ਼ਰਾਬ ਰਾਜਪੁਰਾ ਵੱਲ ਲਿਆਂਦੀ ਜਾ ਰਹੀ ਹੈ।ਜਿਸ ਤੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਰਾਜਪੁਰਾ-ਚੰਡੀਗੜ੍ਹ ਰੋਡੇ ਸ਼ਾਮਦੂ ਮੋੜ ਨੇੜੇ ਨਾਕਾਬੰਦੀ ਕਰ ਲਈ।ਨਾਕੇਬੰਦੀ ਦੋਰਾਨ ਇਕ ਗੱਡੀ ਚੰਡੀਗੜ੍ਹ ਵੱਲੋਂ ਆਇਆ ਤੇ ਉਸਦਾ ਚਾਲਕ ਅਤੇ ਸ਼ਰਾਬ ਤਸਕਰ ਸੜਕ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਨਾਕੇ ਤੋਂ ਪਹਿਲਾਂ ਹੀ ਗੱਡੀ ਛੱਡ ਕੇ ਮੋਕੇ ਤੋਂ ਫਰਾਰ ਹੋ ਗਏ।ਜਿਸ ਤੇ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਗੱਡੀ ਵਿਚੋਂ ਚੰਡੀਗੜ੍ਹ ਵਿਚ ਵਿਕਣਯੋਗ 145 ਪੇਟੀਆਂ ਸ਼ਰਾਬ ਮਾਰਕ ਸੋਂਫੀਆ ਬਰਾਮਦ ਹੋਈ।ਜਿਸ ਉਪਰੰਤ ਆਬਕਾਰੀ ਵਿਭਾਗ ਦੇ ਸਰਕਲ ਰਾਜਪੁਰਾ ਦੇ ਇੰਸਪੈਕਟਰ ਸੁਰਜੀਤ ਸਿੰਘ ਢਿੱਲੋਂ ਅਤੇ ਇੰਸਪੈਕਟਰ ਜਗਦੇਵ ਸਿੰਘ ਨੂੰ ਮੋਕੇ ਤੇ ਬੁਲਾਇਆ ਗਿਆ।ਜਿਸ ਤੇ ਪੁਲਿਸ ਨੇ ਗੱਡੀ ਸਮੇਤ ਸ਼ਰਾਬ ਨੂੰ ਆਪਣੇ ਕਬਜੇ ਵਿਚ ਕਰਕੇ ਅਣਪਛਾਤੇ ਸ਼ਰਾਬ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।