September 9, 2024
#ਖੇਡਾਂ

ਬੈਂਗਲੁਰੂ ਨੇ ਜੈਪੁਰ ਨੂੰ 41-30 ਨਾਲ ਹਰਾਇਆ

ਰੋਹਿਤ ਕੁਮਾਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਨੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ‘ਚ ਐਤਵਾਰ ਨੂੰ ਇੱਥੇ ਜੈਪੁਰ ਪਿੰਕ ਪੈਂਥਰਸ ਨੂੰ 41-30 ਨਾਲ ਹਰਾਇਆ। ਰੋਹਿਤ ਨੇ ਮੈਚ ‘ਚ 13 ਰੇਡ ਅੰਕ ਬਣਾਏ, ਜਿਸ ਨਾਲ ਬੈਂਗਲੁਰੂ ਨੇ ਪਹਿਲੇ ਸੈਸ਼ਨ ਦੇ ਜੇਤੂ ਨੂੰ ਕਰਾਰੀ ਹਾਰ ਦਿੱਤੀ। ਰੋਹਿਤ ਨੇ ਇਸ ਦੇ ਨਾਲ ਹੀ ਇਸ ਸੈਸ਼ਨ ‘ਚ ਆਪਣੇ ਕੁਲ ਅੰਕਾਂ ਦੀ ਸੰਖਿਆਂ 50 ‘ਤੇ ਪਹੁੰਚਾ ਦਿੱਤੀ ਹੈ ਪਰ ਬੁਲਸ ਨੇ ਡਿਫੇਂਡਰ ਮਹਿੰਦਰ ਸਿੰਘ, ਸੌਰਭ ਨੰਦਾਲ ਤੇ ਮੋਹਿਤ ਸਹਰਾਵਤ ਦੇ ਪ੍ਰਦਰਸ਼ਨ ਨਾਲ ਵੀ ਜਿੱਤਿਆ। ਬੈਂਗਲੁਰੂ ਦੀ ਜੈਪੁਰ ਦੇ ਵਿਰੁੱਧ ਕਬੱਡੀ ‘ਚ ਇਹ 12 ਮੈਚਾਂ ‘ਚ 5ਵੀਂ ਜਿੱਤ ਹੈ। ਇਸ ਜਿੱਤ ਤੋਂ ਬਾਅਦ ਬੈਂਗਲੁਰੂ ਦੇ ਹਣ 11 ਮੈਚਾਂ ‘ਚ 33 ਅੰਕ ਹੋ ਗਏ ਹਨ ਤੇ ਉਹ ਹੁਣ ਤੀਜੇ ਸਥਾਨ ‘ਤੇ ਆ ਗਈ ਹੈ, ਜਦਕਿ ਜੈਪੁਰ ਇਸ ਹਾਰ ਤੋਂ ਬਾਅਦ ਵੀ 37 ਅੰਕਾਂ ਦੇ ਨਾਲ ਪਹਿਲੇ ਸਥਾਨ ‘ਤੇ ਕਾਇਮ ਹੈ।