December 8, 2024
#ਪੰਜਾਬ #ਪ੍ਰਮੁੱਖ ਖ਼ਬਰਾਂ

ਕੈਬਨਿਟ ਮੰਤਰੀਆਂ ਵੱਲੋਂ ਅਨੰਦਪੁਰ ਸਾਹਿਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਪਿੰਡ ਬੁਰਜ ਅਤੇ ਹਰਸਾ ਬੇਲਾ ਵਿਖੇ ਪਹੁੰਚ ਕੇ ਲਿਆ ਸਥਿਤੀ ਦਾ ਜਾਇਜਾ. ਗਰਾਊਂਡ ਜੀਰੋ ਤੇ ਪਹੁੰਚੀ ਪੰਜਾਬ ਸਰਕਾਰ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਹੜਾਂ ਦੇ ਨਾਲ ਹੋਏ ਨੁਕਸਾਨ ਦੇ ਲਈ ਜ਼ਿਲਾ ਰੂਪਨਗਰ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਦੇ ਮੁੜ ਵਸੇਬੇ ਲਈ ਬਣਾਈ ਗਈ ਦੋ ਕੈਬਨਿਟ ਮੰਤਰੀਆਂ ਦੀ ਕਮੇਟੀ ਜਿਨਾਂ ਵਿਚ ਚਰਨਜੀਤ ਸਿੰਘ ਚੰਨੀ ਅਤੇ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਗਰਾਊਂਡ ਜੀਰੋ ਤੇ ਪਹੁੰਚ ਕੇ ਹੜ ਨਾਲ ਪ੍ਰਭਾਵਿਤ ਪਿੰਡਾਂ ਦਾ ਜਾਇਜਾ ਲਿਆ ਅਤੇ ਲੋਕਾਂ ਨੂੰ ਦਰਪੇਸ ਆ ਰਹੀਆਂ ਮੁਸਕਲਾਂ ਤੁਰੰਤ ਦੂਰ ਕਰਨ ਦੇ ਲਈ ਅਤੇ ਲੋਕਾਂ ਦੇ ਮੁੜ ਵਸੇਬੇ ਪਹਿਲ ਦੇ ਆਧਾਰ ਤੇ ਨੇਪਰੇ ਚਾੜਨ ਲਈ ਸਮੂਹ ਜਲਿਾ ਅਤੇ ਸਥਾਨਕ ਪੱਧਰ ਦੇ ਅਧਿਕਾਰੀਆਂ ਹਦਾਇਤਾਂ ਜਾਰੀ ਕੀਤੀਆਂ । ਪੰਜਾਬ ਸਰਕਾਰ ਵਨੂੰਲੋਂ ਐਲਾਨੀ ਇਸ ਕੁਦਰਤੀ ਆਫਤ ਦੇ ਨਾਲ ਨਜਿੱਠਣ ਵਾਸਤੇ ਨੱਥੇ ਲੋਕਾਂ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਲੋਕਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦੇਣ ਦੇ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਦੇ ਨਾਲ ਵੀ ਰਾਬਤਾ ਕਾਇਮ ਕਰਕੇ ਵਿਸੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਗਈ ਹੈ ਤਾਂ ਜੋ ਸੈਂਕੜੇ ਕਰੋੜਾਂ ਰੁਪਏ ਦੇ ਹੋਏ ਬੁਨਿਆਦੀ ਢਾਂਚੇ ਦੇ ਨੁਕਸਾਨ ਨੂੰ ਮੁੜ ਤੋਂ ਵਿਕਸਤ ਕੀਤਾ ਜਾ ਸਕੇ ਅਤੇ ਹੜਾਂ ਦੇ ਨਾਲ ਨੁਕਸਾਨੇ ਗਏ ਇਲਾਕਿਆਂ ਨੂੰ ਮੁੜ ਲੀਹ ਤੇ ਲਿਆਂਦਾ ਜਾ ਸਕੇ.ਸ੍ਰੀ ਅਨੰਦਪੁਰ ਸਾਹਿਬ ਦੇ ਕਿਸਾਨ ਹਵੇਲੀ ਵਿਖੇ ਪਹੁੰਚੇ ਸ੍ਰੀ ਚੰਨੀ ਅਤੇ ਸ੍ਰੀ ਅਰੋੜਾ ਨੇ ਸਮੂਹ ਅਧਿਕਾਰੀਆਂ ਦੇ ਨਾਲ ਬੈਠਕ ਕਰਕੇ ਤਾਜਾ ਸਥਿਤੀ ਦਾ ਜਾਇਜਾ ਲਿਆ ਜਿਸ ਤੋਂ ਬਾਅਦ ਉਹ ਪਿੰਡ ਬੁਰਜ ਵਿਖੇ ਪਹੁੰਚੇ ਅਤੇ ਸਾਰੇ ਹਾਲਾਤਾਂ ਦਾ ਨਿੱਜੀ ਤੌਰ ਤੇ ਨਿਰੀਖਣ ਕੀਤਾ। ਇਸ ਮੌਕੇ ਉਨਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਪਿੰਡ ਬੁਰਜ ਨੂੰ ਜਾਣ ਵਾਲੇ ਸੰਪਰਕ ਮਾਰਗ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਉਥੋਂ ਦੇ ਨਿਵਾਸੀਆਂ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰਨਾਂ ਇਲਾਕਿਆਂ ਦੇ ਨਾਲ ਜੋੜਿਆ ਜਾਵੇ।ਇਸ ਮੌਕੇ ਪਿੰਡ ਨਿਵਾਸੀਆਂ ਨੇ ਮੰਤਰੀ ਸਹਿਬਾਨ ਨੂੰ ਆਪਣੀਆਂ ਮੁਸ਼ਕਿਲਾਂ ਅਤੇ ਹੋਏ ਨੁਕਸਾਨ ਦੇ ਬਾਰੇ ਵਿੱਚ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਹਰ ਸਾਲ ਹੜਾਂ ਦੇ ਕਾਰਨ ਉਨਾਂ ਦਾ ਨੁਕਸਾਨ ਹੁੰਦਾ ਹੈ ਇਸ ਲਈ ਇਸ ਬੁਨਿਆਦੀ ਸਮੱਸਿਆ ਦਾ ਕੋਈ ਪੱਕਾ ਹੱਲ ਕੀਤਾ ਜਾਵੇ।ਇਸ ਤੋਂ ਬਾਅਦ ਦੋਵੇ ਮੰਤਰੀ ਸਹਿਬਾਨ ਨੇ ਪਿੰਡ ਹਰਸਾ ਬੇਲਾ ਵਿਖੇ ਪਹੁੰਚੇ ਜਿੱਥੇ ਉਨਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ । ਇਸ ਮੌਕੇ ਐਮ ਐਲ ਏ ਅਮਰਜੀਤ ਸਿੰਘ ਸੰਦੋਆ, ਡਾ ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ, ਸਵਪਨ ਸ਼ਰਮਾ ਐਸ ਐਸ ਪੀ, ਐਸ ਡੀ ਐਮ ਕਨੂ ਗਰਗ ਅਤੇ ਵੱਡੀ ਗਿਣਤੀ ਵਿੱਚ ਅਧਿਕਾਰੀ ਹਾਜਰ ਸਨ।