ਮੋਦੀ ਵੱਲੋਂ ਮਨ ਕੀ ਬਾਤ ‘ਚ ਪਲਾਸਟਿਕ ਖ਼ਿਲਾਫ਼ ਅੰਦੋਲਨ ਦਾ ਸੱਦਾ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਲੋਕ ਸਭਾ ਚੋਣਾਂ ਜਿੱਤਣ ਬਾਅਦ ਤੀਜਾ ਪ੍ਰੋਗਰਾਮ ਸੀ। ਉਨ੍ਹਾਂ ਅੱਜ ਦੇ ਆਪਣੇ ਸੰਬੋਧਨ ਵਿੱਚ ਕਿਹਾ ਕਿ 2 ਅਕਤੂਬਰ ਨੂੰ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਬਣਾਵਾਂਗੇ ਤਾਂ ਅਸੀਂ ਉਹ ਨਾ ਕੇਵਲ ਸ਼ੌਚ ਮੁਕਤ ਭਾਰਤ ਸਮਰਪਿਤ ਕਰਾਂਗੇ, ਸਗੋਂ ਉਸ ਦਿਨ ਪੂਰੇ ਦੇਸ਼ ਵਿੱਚ ਪਲਾਸਟਿਕ ਖ਼ਿਲਾਫ਼ ਇੱਕ ਨਵਾਂ ਜਨ ਅੰਦੋਲਨ ਦੀ ਨੀਂਹ ਰੱਖਾਂਗੇ। ਉਨ੍ਹਾਂ ਕਿਹਾ ਕਿ ਮੈਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕਰਦਾ ਹਾਂ ਕਿ 2 ਅਕਤੂਬਰ ਨੂੰ ਪਲਾਸਟਿਕ ਕੂੜੇ ਤੋਂ ਮੁਕਤੀ ਦਿਵਾਉਣ ਵਜੋਂ ਮਨਾਉਣ।