ਟੇਂਡੀਵਾਲਾ ‘ਤੇ ਬੰਨ ‘ਚ ਕੋਈ ਪਾੜ ਨਹੀਂ
ਚੰਡੀਗੜ – ਟੇਂਡੀਵਾਲਾ ‘ਤੇ ਬੰਨ ਸਬੰਧੀ ਮੀਡੀਆ ਰਿਪੋਰਟ ਨੂੰ ਝੂਠੀ ਅਫ਼ਵਾਹ ਕਰਾਰ ਦਿੰਦਿਆਂ, ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫਿਰੋਜਪੁਰ ਦੇ ਹੁਸੈਨੀਵਾਲਾ ਬਾਰਡਰ ‘ਤੇ ਪਿੰਡ ਟੇਂਡੀਵਾਲਾ ਵਿਖੇ ਬੰਨ ਵਿੱਚ ਪਾੜ ਪੈਣ ਦੀਆਂ ਸਾਰੀਆਂ ਖ਼ਬਰਾਂ ਝੂਠੀਆਂ ਹਨ।ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਖ਼ਬਰ ਵਿੱਚ ਕੋਈ ਸੱਚਾਈ ਨਹੀਂ ਹੈ। ਹੁਣ ਤੱਕ ਟੇਂਡੀਵਾਲਾ ਦੇ ਬੰਨ ‘ਚ ਕੋਈ ਪਾੜ ਨਹੀਂ ਪਿਆ। ਜਿਲਾ ਪ੍ਰਸ਼ਾਸਨ ਨੇ ਇਸ ‘ਤੇ ਪੂਰੀ ਤਰਾਂ ਨਜ਼ਰ ਰੱਖੀ ਹੋਈ ਹੈ ਅਤੇ ਬੰਨ ‘ਚ ਪਾੜ ਨਾ ਪੈਣ ਤੋਂ ਬਚਾਅ ਲਈ ਸਾਰੀਆਂ ਸੰਭਵ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।ਅਸਲ ਵਿੱਚ ਮੁੱਖ ਬੰਨ ਵਿੱਚ ਕਿਸੇ ਵੀ ਕਾਰਨ ਸੰਕਟਕਾਲੀਨ ਸਥਿਤੀ ਪੈਦਾ ਹੋਣ ਦੀ ਸੂਰਤ ਵਿੱਚ ਇਸ ਨਾਲ ਨਜਿੱਠਣ ਲਈ ਅੰਦਰੂਨੀ ਬੰਨ ਬਣਾਇਆ ਜਾ ਰਿਹਾ ਹੈ। ਸਥਿਤੀ ਤਣਾਅਪੂਰਨ ਬਣੀ ਹੋਈ ਹੈ ਪਰ ਨਿਯੰਤਰਣ ਅਧੀਨ ਹੈ।