December 8, 2024
#ਮਨੋਰੰਜਨ

ਹਨੀ ਚੀਮਾ ਦਾ 7ਵਾਂ ਟਰੈਕ ਤੇਰੀ ਯਾਰੀ ਜਾਰੀ

ਐਸ.ਏ.ਐਸ ਨਗਰ – ਪੰਜਾਬੀ ਹਨੀ ਚੀਮਾ ਵੱਲੋਂ ਅੱਜ ਆਪਣਾ 7ਵਾਂ ਟਰੈਕ ‘ਤੇਰੀ ਯਾਰੀ’ ਜਾਰੀ ਕੀਤਾ ਗਿਆ| ਰਾਜਨੀਤੀ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਬੇਰੁਜਗਾਰੀ ਉਤੇ ਵਿਅੰਗ ਕਸਦਾ ਇਹ ਗੀਤ ਨੂਰ ਨੇ ਲਿਖਿਆ ਹੈ| ਗੀਤ ਦਾ ਸੰਗੀਤ ਅਮਨ ਸਿੰਘ ਡੀਬੀਆਈ ਨੇ ਸੰਗੀਤ ਬੱਧ ਕੀਤਾ ਹੈ| ਗੀਤ ਦੀ ਵੀਡੀਓ ਹੈਮੀਂ ਕਾਹਲੋਂ ਵੱਲੋਂ ਫਿਲਮਾਈ ਗਈ ਹੈ|ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਹਨੀ ਚੀਮਾ ਨੇ ਕਿਹਾ ਇਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਕਈ ਮਿਊਜਿਕ ਐਲਬਮਾਂ ਜਾਰੀ ਹੋ ਚੁੱਕੀਆਂ ਹਨ| ਉਨ੍ਹਾਂ ਦੱਸਿਆ ਕਿ ਉਹ ਉਘੇ ਮਰਹੂਮ ਸੁਰਜੀਤ ਬਿੰਦਰੱਖੀਆਂ ਦੇ ਗਰੁੱਪ ਵਿੱਚ ਕੰਮ ਕਰਦੇ ਸਨ ਤੇ ਉਨ੍ਹਾਂ ਪਾਸੋਂ ਹੀ ਗਾਇਕੀ ਦੀਆਂ ਬਰੀਕੀਆਂ ਸਿਖੀਆਂ| ਉਹਨਾਂ ਕਿਹਾ ਕਿ ਨਵੇਂ ਟਰੈਕ ਤੇਰੀ ਯਾਰੀ ਗੀਤ ਵਿੱਚ ਇਕ ਪੜਿਆ ਲਿਖਿਆ ਨੌਜਵਾਨ ਰੋਜ਼ਗਾਰ ਦੀ ਪ੍ਰਾਪਤੀ ਦੀ ਦਾਸਤਾਨ ਬਿਆਨ ਕਰਦਾ ਹੈ| ਅਜ ਦੇ ਸਮੇਂ ਵਿੱਚ ਰਾਜਨੀਤੀ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਵੀ ਵਿਅੰਗ ਕਸਦਾ ਹੈ|ਇਸ ਮੌਕੇ ਹੈਮੀ ਕਾਹਲੋਂ ਨੇ ਦੱਸਿਆ ਕਿ ਇਸ ਵੀਡੀਓ ਦਾ ਫਿਲਮਾਂਕਣ ਚੰਡੀਗੜ੍ਹ ਅਤੇ ਇਸ ਦੇ ਆਲੇ ਦੁਆਲੇ ਕੀਤਾ ਗਿਆ ਹੈ| ਗੀਤ ਟੇਪ ਰਿਕਾਰਡ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਹੈ| ਇਸ ਮੌਕੇ ਗਾਇਕ ਹਨੀ ਚੀਮਾਂ ਤੋਂ ਇਲਾਵਾ ਹੈਮੀ ਕਾਹਲੋਂ, ਸਟੇਜ ਕਲਾਕਾਰ ਚਰਨਜੀਤ ਸਿੰਘ ਅਤੇ ਨੌਜਵਾਨ ਗਾਇਕ ਵਾਇਸ ਆਫ ਪੰਜਾਬ 2014 ਦੇ ਵਿਨਰ ਰਿਵਾਜ਼ ਖਾਨ ਆਦਿ ਹਾਜ਼ਰ ਸਨ|