March 27, 2025
#ਪੰਜਾਬ

ਕਰੋੜਾਂ ਦੀ ਹੈਰੋਇਨ, 2 ਕੁਇੰਟਲ ਭੁੱਕੀ ਤੇ ਡਰੱਗ ਮਨੀ ਸਮੇਤ 5 ਕਾਬੂ

ਲੁਧਿਆਣਾ – ਐਸ ਟੀ ਐਫ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਦੋ ਵੱਖ ਵੱਖ ਇਲਾਕਿਆਂ ’ਚ ਛਾਪੇਮਾਰੀ ਦੌਰਾਨ 5 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਡੇਢ ਕਿਲੋ ਹੈਰੋਇਨ 2 ਕੁਵਿੰਟਲ 10 ਕਿਲੋ ਭੁੱਕੀ 28 ਹਜਾਰ ਦੀ ਦਰਜ ਮਨੀ ਸਮੇਤ 5 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਐਸ ਟੀ ਐਫ ਦੇ ਏ ਆਈ ਜੀ ਸਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਚ ਓਹਨਾ ਦੇ ਐਸ ਟੀ ਐਫ ਇੰਚਾਰਜ ਹਰਬੰਸ ਸਿੰਘ ਨੇ ਚੰਡੀਗੜ੍ਹ ਰੋਡ ਸੈਕਟਰ 32 ਬੀ ਸੀ ਐਮ ਸਕੂਲ ਕੋਲ ਨਾਕੇਬੰਦੀ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿਚ 900 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਕੀਮਤ ਕਰੋੜਾਂ ਰੁਪਏ ਹੈ ਦੋਸ਼ੀਆਂ ਦੀ ਪਹਿਚਾਣ ਅੰਮ੍ਰਿਤਸਰ ਦੇ ਨਿਊ ਗੋਬਿੰਦ ਨਗਰ ਨਿਵਾਸੀ ਨਰੇਸ਼ ਕੁਮਾਰ ਉਰਫ ਮਿੰਟੂ , ਰਾਘਵ ਸ਼ਰਮਾ ਉਰਫ ਰਾਘਵ ਵਜੋਂ ਹੋਈ ਪੁਲਸ ਅਨੁਸਾਰ ਇਸੇ ਮਾਮਲੇ ਚ ਹਨ ਡੈ ਸਾਥੀ ਸੋਨੂ ਨਾਮਕ ਨੌਜਵਾਨ ਨੂੰ ਵੀ ਨਾਮਜਦ ਕੀਤਾ ਗਿਆ ਹੈ ਪੁਲਸ ਨੇ ਦੋਨੋ ਦੋਸ਼ੀਆਂ ਨੂੰ ਅੱਜ ਕੋਰਟ ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀਆਂ ਕੋਲੋ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ ਦੂਸਰੇ ਮਾਮਲੇ ਚ ਐਸ ਟੀ ਐਫ ਇੰਚਾਰਜ ਹਰਬੰਸ ਸਿੰਘ ਨੇ ਪ੍ਰਤਾਪ ਚੌਕ ਚ ਆਪਣੀ ਟੀਮ ਸਮੇਤ ਕਾਰ ਸਵਾਰ ਤਿੰਨ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਚ ਕਰੋੜਾਂ ਰੁਪਏ ਹੈ ਦੋਸ਼ੀਆਂ ਦੀ ਪਹਿਚਾਣ ਜਮਾਲਪੁਰ ਕਲੋਨੀ ਨਿਵਾਸੀ ਸ਼ਲਿੰਦਰ ਸ਼ਰਮਾ ਉਰਫ ਮਿੰਟੂ ਨਿਊ ਹਰਗੋਬਿੰਦ ਨਗਰ ਨਿਵਾਸੀ ਚਿੰਕੀ ਬਾਜਵਾ ਅਤੇ ਬਾਬਾ ਦੀਪ ਸਿੰਘ ਨਗਰ ਨਿਵਾਸੀ ਬਲਬੀਰ ਸਿੰਘ ਉਰਫ ਬੀਰੁ ਵਜੋਂ ਹੋਈ ਪੁਲਿਸ ਨੇ ਬਲਬੀਰ ਸਿੰਘ ਦੀ ਨਿਸ਼ਾਨਦੇਹੀ ਤੇ ਉਸ ਦੇ ਮਾਲਿਕ ਦੇ ਦਲਵੀਰ ਸਿੰਘ ਉਰਫ ਨਿੱਕਾ ਦੇ ਮੋਤੀ ਨਗਰ ਬਾਬਾ ਦੀਪ ਸਿੰਘ ਨਗਰ ਘਰ ਚ ਛਾਪੇਮਾਰੀ ਕਰਕੇ ਉਸ ਦੇ ਕਮਰੇ ਵਿਚੋਂ 2 ਕੁਵਿੰਟਲ 10 ਕਿੱਲੋ ਭੋੱਕੀ ਬਰਾਮਦ ਕੀਤੀ ਹੈ ਪੁਲਿਸ ਨੇ ਦਲਵੀਰ ਸਿੰਘ ਨੂੰ ਵੀ ਨਾਮਜਦ ਕਰ ਲਿਆ ਹੈ ਪਰੰਤੂ ਉਹ ਇਸ ਵੇਲੇ ਪੁਲਸ ਦੀ ਗ੍ਰਿਫ਼ ਤੋ ਬਾਹਰ ਹੈ ਪੁਲਸ ਅਨੁਸਾਤ ਦੋਸ਼ੀ ਨੂੰ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ ਪੁਲਸ ਅਨੁਸਾਰ ਫੜੇ ਗਏ ਦੋਸ਼ੀਆਂ ਉਪਰ ਅਗੇ ਵੀ ਮਾਮਲੇ ਦਰਜ ਹਨ ਪੁਲਸ ਨੇ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।