ਅਰਜੁਨ ਤੇਂਦੁਲਕਰ ਮੁੰਬਈ ਟੀਮ ’ਚ
ਮੁੰਬਈ – ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਪੁੱਤਰ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜੁਨ ਤੇਂਦੁਲਕਰ ਨੂੰ ਨਾਗਪੁਰ ਵਿੱਚ ਹੋਣ ਵਾਲੇ ‘ਬਾਪੁਨਾ ਕੱਪ’ ਲਈ ਮੁੰਬਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸੂਰਿਆ ਕੁਮਾਰ ਯਾਦਵ ਦੀ ਕਪਤਾਨੀ ਵਾਲੀ ਟੀਮ ਦਾ ਐਲਾਨ ਮੁੰਬਈ ਕ੍ਰਿਕਟ ਐਸੋਸੀਏਸ਼ਨ ਨੇ ਅੱਜ ਆਪਣੀ ਵੈਬਸਾਈਟ ’ਤੇ ਕੀਤਾ। ਬਾਪੁਨਾ ਕੱਪ ਸੈਸ਼ਨ ਤੋਂ ਪਹਿਲਾਂ ਹੋਣ ਵਾਲਾ ਟੂਰਨਾਮੈਂਟ ਜੋ ਵਿਦਰਭ ਕ੍ਰਿਕਟ ਐਸੋਸੀਏਸ਼ਨ ਕਰਵਾਉਂਦਾ ਹੈ। ਇਸ ਸਾਲ ਇਹ 50 ਓਵਰਾਂ ਦਾ ਹੋਵੇਗਾ ਅਤੇ ਪੰਜ ਸਤੰਬਰ ਤੋਂ ਸ਼ੁਰੂ ਹੋਵੇਗਾ।