January 22, 2025
#ਖੇਡਾਂ

ਆਊਟ ਸਵਿੰਗ ਗੇਂਦਬਾਜ਼ੀ ਨੂੰ ਲੈ ਕੇ ਜ਼ਿਆਦਾ ਆਤਮ-ਵਿਸ਼ਵਾਸ ਬੁਮਰਾਹ

ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਕਲਾ ਨੂੰ ਨਿਖਾਰਨ ’ਤੇ ਕੰਮ ਕਰਦਾ ਹੈ ਤੇ ਇਸ ਵਿਚ ਉਸ ਨੇ ਹੁਣ ਆਊਟ ਸਵਿੰਗ ਗੇਂਦਬਾਜ਼ੀ ਨੂੰ ਜੋੜਿਆ ਹੈ, ਜਿਸ ਨੂੰ ਲੈ ਕੇ ਉਹ ਪਿਛਲੇ ਸਾਲ ਤਕ ਕਾਫੀ ਸਹਿਜ ਨਹÄ ਸੀ। ਇੰਗਲੈਂਡ ’ਚ ਪਿਛਲੇ ਸਾਲ ਭਾਰਤ ਦੀ 1-4 ਦੀ ਹਾਰ ਦੌਰਾਨ ਗੇਂਦਬਾਜ਼ੀ ਦੇ ਸਬੰਧ ਵਿਚ ਬੁਮਰਾਹ ਨੇ ਕਿਹਾ, ‘‘ਪਹਿਲਾਂ ਮੈਂ ਇਨ ਸਵਿੰਗ ਗੇਂਦਬਾਜ਼ੀ ਕਰਦਾ ਸੀ ਪਰ ਜ਼ਿਆਦਾ ਟੈਸਟ ਮੈਚ ਖੇਡਣ ਤੋਂ ਬਾਅਦ ਮੇਰੇ ਵਿਚ ਆਊਟ ਸਵਿੰਗ ਕਰਨ ਨੂੰ ਲੈ ਕੇ ਜ਼ਿਆਦਾ ਆਤਮ-ਵਿਸ਼ਵਾਸ ਆਇਆ, ਵਿਸ਼ੇਸ਼ ਤੌਰ ’ਤੇ ਇੰਗਲੈਂਡ ਦੌਰੇ ਤੋਂ।’’ ਇਸ ਸਾਲ 25 ਸਾਲਾ ਤੇਜ਼ ਗੇਂਦਬਾਜ਼ ਨੇ 11 ਟੈਸਟਾਂ ਦੇ ਆਪਣੇ ਕਰੀਅਰ ਵਿਚ 20.67 ਦੀ ਔਸਤ ਨਾਲ 55 ਵਿਕਟਾਂ ਲਈਆਂ ਹਨ, ਜਦਕਿ ਇਸ ਦੌਰਾਨ ਉਸ ਦੀ ਇਕਾਨੋਮੀ ਦਰ ਸਿਰਫ 2.64 ਦੌੜ ਪ੍ਰਤੀ ਓਵਰ ਰਹੀ। ਬੁਮਰਾਹ ਨੇ ਕਿਹਾ, ‘‘ਮੈਂ ਕਾਫੀ ਚੰਗਾ ਮਹਿਸੂਸ ਕਰ ਰਿਹਾ ਹਾਂ। ਗੇਂਦਬਾਜ਼ੀ ਇਕਾਈ ਦੇ ਰੂਪ ਵਿਚ ਅਸ ਹਮਲਾਵਰ ਬਦਲਾਂ ਦੇ ਨਾਲ ਆਏ ਹਾਂ। ਮੈਂ ਤੇ ਇਸ਼ਾਂਤ ਸਵਿੰਗ ਹਾਸਲ ਕਰਨ ਲਈ ਕ੍ਰੀਜ਼ ਦੀ ਚੌੜਾਈ ਦਾ ਵੀ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।