ਨਕਵੀ ਦੀ ਅਗਵਾਈ ’ਚ ਕੇਂਦਰੀ ਟੀਮ ਭਲਕ ਤੋਂ ਵਾਦੀ ਦੇ ਦੌਰੇ ’ਤੇ
ਨਵੀਂ ਦਿੱਲੀ – ਕੇਂਦਰੀ ਘੱਟ ਗਿਣਤੀ ਮੰਤਰਾਲੇ ਦੀ ਇਕ ਟੀਮ ਮੰਗਲਵਾਰ ਤੋਂ ਕਸ਼ਮੀਰ ਵਾਦੀ ਦੇ ਦੌਰੇ ’ਤੇ ਜਾਵੇਗੀ। ਟੀਮ ਵੱਲੋਂ ਇਸ ਦੋ ਦਿਨਾ ਦੌਰੇ ਦੌਰਾਨ ਉਨ੍ਹਾਂ ਇਲਾਕਿਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਜਿੱਥੇ ਧਾਰਾ 370 ਹਟਾਏ ਜਾਣ ਮਗਰੋਂ ਕੇਂਦਰੀ ਵਿਕਾਸ ਸਕੀਮਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ। ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਇਸ ਵੇਲੇ ਜਿਹੜੇ ਆਪਣੀ ਸਿਆਸੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ, ਬਾਅਦ ਵਿਚ ਉਹੀ ਇਸ ਦੇ ਸਿੱਟੇ ਦੇਖ ਕੇ ਸਹਿਯੋਗ ਕਰਨਗੇ।