January 18, 2025
#ਪ੍ਰਮੁੱਖ ਖ਼ਬਰਾਂ #ਭਾਰਤ

ਚਿਦੰਬਰਮ ਨੂੰ ਸੁਪਰੀਮ ਕੋਰਟ ਵੱਲੋਂ ਈ.ਡੀ. ਦੀ ਗਿ੍ਰਫਤਾਰੀ ਤੋਂ ਇੱਕ ਦਿਨ ਦੀ ਰਾਹਤ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਆਈ. ਐੱਨ. ਐੱਕਸ. ਮੀਡੀਆ ਭਿ੍ਰਸ਼ਟਾਚਾਰ ਮਾਮਲੇ ’ਚ ਕਾਂਗਰਸ ਮੰਤਰੀ ਪੀ. ਚਿਦੰਬਰਮ ਨੂੰ ਗਿ੍ਰਫਤਾਰੀ ਤੋਂ ਮਿਲੀ ਅੰਤਰਿਮ ਸੁਰੱਖਿਆ ਦੀ ਮਿਆਦ ਕੱਲ ਤੱਕ ਭਾਵ ਬੁੱਧਵਾਰ ਤੱਕ ਵਧਾ ਦਿੱਤੀ ਗਈ ਹੈ। ਜਸਟਿਸ ਆਰ. ਭਾਨੁਮਤੀ ਅਤੇ ਜੱਜ ਏ. ਐੱਸ. ਬੋਪੰਨਾ ਦੀ ਬੈਂਚ ਨੇ ਕਿਹਾ ਹੈ ਕਿ ਚਿਦੰਬਰਮ ਨੂੰ ਹਿਰਾਸਤ ’ਚ ਭੇਜਣ ਦੀ ਚੁਣੌਤੀ ਦੇਣ ਵਾਲੀ ਪਟੀਸ਼ਨ ਸਮੇਤ ਦੇ 2 ਪਟੀਸ਼ਨਾਂ ’ਤੇ ਇਨਫੋਰਸਮੈਂਟ ਡਾਇਰਕੈਟੋਰੇਟ ਦੀ ਦਲੀਲ ਬੁੱਧਵਾਰ ਨੂੰ ਸੁਣੇਗੀ।