January 18, 2025
#ਪੰਜਾਬ

ਚੋਰ ਗਿਰੋਹ ਦੇ 3 ਮੈਂਬਰ ਕਾਬੂ ਚੋਰੀ ਦਾ ਸਾਮਾਨ ਬਰਾਮਦ

ਲੁਧਿਆਣਾ – ਸੀ ਆਈ ਏ 1 ਅਤੇ ਥਾਣਾ 6 ਦੀ ਪੁਲਸ ਨੇ ਸੰਯੁਕਤ ਅਪ੍ਰੇਸ਼ਨ ਦੌਰਾਨ ਚੋਰ ਗਿਰੋਹ ਦੇ 3 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ 20 ਮੋਬਾਈਲ , 1 ਐਲ ਈ ਡੀ , ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਏ ਡੀ ਸੀ ਪੀ ਕ੍ਰਾਈਮ ਜਗਤਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਸੀ ਆਈ ਏ 1 ਇੰਚਾਰਜ ਅਵਤਾਰ ਸਿੰਘ ਥਾਣਾ 6 ਮੁਖੀ ਅਮਰਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਥਾਣਾ 6 ਦੇ ਇਲਾਕੇ ਚ ਦੁਕਾਨ ਦਾ ਸ਼ਟਰ ਤੋੜ ਕੇ ਮੋਬਾਈਲ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਗਿੱਲ ਰੋਡ ਵੱਲ ਨੂੰ ਘੁੰਮ ਰਹੇ ਹਨ ਉਹਨਾਂ ਨੇ ਤੁਰੰਤ ਸੀ ਆਈ ਏਂ 1 ਇੰਚਾਰਜ ਨਾਲ ਮਿਲ ਕੇ ਸੰਯੁਕਤ ਰੂਪ ਚ ਕਾਰਵਾਈ ਕਰਦੇ ਹੋਏ ਚੋਰ ਗਿਰੋਹ ਦੇ ਮੋਟਰਸਾਈਕਲ ਸਵਾਰ 2 ਮੈਂਬਰਾ ਨੂੰ ਕਾਬੂ ਕਰ ਲਿਆ ਅਤੇ ਓਹਨਾ ਦੇ ਕਬਜ਼ੇ ਵਿਚੋਂ ਇਲਕਟ੍ਰੋਨਿਕ ਸ਼ੋਅਰੂਮ ਵਿਚੋਂ ਚੋਰੀ ਕੀਤੇ ਮੋਬਾਈਲ ਐਲ ਈ ਡੀ ਬਰਾਮਦ ਕਰ ਲਈ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਢੰਡਾਰੀ ਕਲਾ ਦੀ ਜਗਦੀਸ਼ ਕਲੋਨੀ ਨਿਵਾਸੀ ਰਾਹੁਲ ਕੁਮਾਰ ਉਰਫ ਰਾਹੁਲ ਅਤੇ ਰਾਜਾ ਕੁਮਾਰ ਉਰਫ ਰਾਜਾ ਵਜੋਂ ਹੋਈ ਪੁਲਸ ਅਨੁਸਾਰ ਫੜੇ ਗਏ ਦੋਸ਼ੀਆਂ ਦੇ 3 ਸਾਥੀ ਸੂਰਜ ਤਿਵਾੜੀ ਉਰਫ ਮੁੰਨਾ , ਮਿਥਲੇਸ਼ ਕੁਮਾਰ , ਚੰਦਰ ਕੁਮਾਰ ਉਰਫ ਚੰਦਰ ਅਜੇ ਪੁਲਸ ਦੀ ਗਿ੍ਰਫ਼ ਤੋਂ ਬਾਹਰ ਹਨ ਪੁਲਸ ਨੇ ਦਾਅਵਾ ਕੀਤਾ ਹੈ ਕਿ ਇਹਨਾਂ 3 ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।