January 18, 2025
#ਦੇਸ਼ ਦੁਨੀਆਂ

ਰੋਕਾਂ ਹਟਾ ਕੇ ਅਮਰੀਕਾ ‘ਪਹਿਲਾ ਕਦਮ’ ਚੁੱਕੇ : ਹਸਨ ਰੂਹਾਨੀ

ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਈਰਾਨ ਖਿਲਾਫ ਲੱਗੀਆਂ ਸਾਰੀਆਂ ਰੋਕਾਂ ਹਟਾ ਕੇ ਪਹਿਲਾ ਕਦਮ ਚੁੱਕਣਾ ਚਾਹੀਦਾ ਹੈ। ਰੂਹਾਨੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਸ ਕਥਨ ਦੇ ਬਾਅਦ ਆਇਆ ਕਿ ਉਹ ਗੱਲਬਾਤ ਲਈ ਤਿਆਰ ਹਨ। ਰੂਹਾਨੀ ਨੇ ਸਰਕਾਰੀ ਖਬਰ ਚੈਨਲਾਂ ’ਤੇ ਸਿੱਧੇ ਪ੍ਰਸਾਰਿਤ ਹੋ ਰਹੇ ਇਕ ਭਾਸ਼ਣ ’ਚ ਕਿਹਾ,‘‘ ਪਹਿਲਾ ਕਦਮ ਰੋਕਾਂ ਨੂੰ ਹਟਾਉਣਾ ਹੈ। ਤੁਹਾਨੂੰ ਈਰਾਨ ਖਿਲਾਫ ਲਗਾਈਆਂ ਗਈਆਂ ਸਾਰੀਆਂ ਗੈਰ-ਕਾਨੂੰਨੀ, ਅਨਿਆਂਪੂਰਣ ਅਤੇ ਗਲਤ ਰੋਕਾਂ ਨੂੰ ਪਿੱਛੇ ਹਟਾਉਣਾ ਚਾਹੀਦਾ ਹੈ।’’ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜੀ-7 ਸਿਖਰ ਸੰਮੇਲਨ ’ਚ ਪੁੱਜੇ ਟਰੰਪ ਨੂੰ ਮਿਲਣ ਲਈ ਈਰਾਨੀ ਰੱਖਿਆ ਮੰਤਰੀ ਪੁੱਜੇ ਸਨ ਪਰ ਉਨ੍ਹਾਂ ਦੀ ਮੁਲਾਕਾਤ ਨਹੀਂ ਹੋਈ।