BCCI ਨੂੰ ਨਾਡਾ ਦੇ ਦਾਇਰੇ ’ਚ ਲਿਆਉਣਾ ਮੇਰੀ ਲਈ ਵੱਡੀ ਉਪਲਬੱਧੀ ਰਿਜਿਜੂ
ਖੇਡ ਮੰਤਰੀ ਕੀਰੇਨ ਰਿਜਿਜੂ ਨੇ ਸੋਮਵਾਰ ਨੂੰ ਕਿਹਾ ਕਿ ਬੀ. ਸੀ. ਸੀ. ਆਈ. ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਦੇ ਦਾਇਰੇ ’ਚ ਲਿਆਉਣਾ ਉਨ੍ਹਾਂ ਦੇ ਪਿਛਲੇ ਤਿੰਨ ਮਹੀਨੇ ਦੇ ਕਾਰਜਕਾਲ ਦੀ ਸਭ ਤੋਂ ਵੱਡੀ ਉਪਲਬਧੀ ’ਚੋਂ ਇਕ ਰਹੀ। ਬੀ. ਸੀ. ਸੀ. ਆਈ. ਨੇ ਲੰਬੇ ਸਮੇਂ ਤਕ ਨਾਨੁਕਰ ਦੇ ਬਾਅਦ ਆਖਰਕਾਰ ਇਸ ਮਹੀਨੇ ਨਾਡਾ ਦੇ ਦਾਇਰੇ ’ਚ ਆਉਣ ਲਈ ਰਜ਼ਾਮੰਦੀ ਜਤਾਈ ਪਈ ਜਿਸ ਨਾਲ ਉਸ ਦੇ ਰਾਸ਼ਟਰੀ ਖੇਡ ਮਹਾਸੰਘ ਬਣਨ ਦਾ ਰਸਤਾ ਖੁਲ ਗਿਆ ਹੈ।ਇਹ ਪੁੱਛਣ ’ਤੇ ਕਿ ਖੇਡਮੰਤਰੀ ਦੇ ਤੌਰ ’ਤੇ ਕੀ ਇਹ ਉਸ ਦੀ ਸਭ ਤੋਂ ਵੱਡੀ ਉਪਲਬਧੀਆਂ ’ਚੋਂ ਇਕ ਰਹੀ, ਉਨ੍ਹ ਨੇ ਹਾਂ ’ਚ ਜਵਾਬ ਦਿੱਤਾ। ਉਨ੍ਹਾਂ ਨੇ ਪ੍ਰੈੱਸ ਟਰੱਸਟ ਨੂੰ ਦਿੱਤੇ ਇੰਟਰਵਿਊ ’ਚ ਕਿਹਾ, ‘‘ਯਕੀਨੀ ਤੌਰ ’ਤੇ। ਬੀ. ਸੀ. ਸੀ. ਆਈ. ਕ੍ਰਿਕਟ ਦੀ ਸੰਚਾਲਨ ਇਕਾਈ ਹੈ ਅਤੇ ਕ੍ਰਿਕਟ ਵੀ ਖੇਡ ਹੈ। ਦੇਸ਼ ’ਚ ਖੇਡ ਦੇ ਸਾਰੇ ਕਾਨੂੰਨ ਅਤੇ ਵਿਵਸਥਾਵਾਂ ਉਸ ’ਤੇ ਲਾਗੂ ਹੁੰਦੇ ਹਨ। ਮੇਰਾ ਮੰਨਣਾ ਹੈ ਕਿ ਦੇਸ਼ ’ਚ ਹਰ ਖੇਡ ਅਤੇ ਹਰ ਖਿਡਾਰੀ ਬਰਾਬਰ ਹੈ।’’ ਉਨ੍ਹਾਂ ਕਿਹਾ ਕਿ ਇਹ ਸੁਭਾਵਕ ਪ੍ਰਕਿਰਿਆ ਹੈ ਅਤੇ ਚੰਗਾ ਹੈ ਕਿ ਅਜਿਹਾ ਹੋ ਗਿਆ। ਇਹ ਅਜੀਬ ਜਿਹਾ ਲਗਦਾ ਹੈ ਕਿ ਸਿਰਫ ਇਕ ਖੇਡ ਨਿਯਮਾਂ ਦੇ ਦਾਇਰੇ ਤੋਂ ਬਾਹਰ ਹੈ। ਖੇਡ ਮੰਤਰੀ ਨੇ ਇਹ ਵੀ ਕਿਹਾ ਛੇਤੀ ਹੀ ਬੀ. ਸੀ. ਸੀ. ਆਈ. ਆਰ. ਟੀ. ਆਈ. ਦੇ ਦਾਇਰੇ ’ਚ ਵੀ ਆ ਜਾਵੇਗਾ ਉਨ੍ਹਾਂ ਕਿਹਾ, ‘‘ਸਰਕਾਰ ਦਾ ਪੈਸਾ ਜਨਤਾ ਦਾ ਪੈਸਾ ਹੈ। ਬੀ. ਸੀ. ਸੀ. ਆਈ. ਕੋਲ ਪੈਸਾ ਕਿੱਥੋਂ ਆ ਰਿਹਾ ਹੈ। ਬੀ. ਸੀ. ਸੀ. ਆਈ. ਦੀ ਇਹ ਦਲੀਲ ਬੇਈਮਾਨੀ ਹੈ ਕਿ ਉਹ ਸਰਕਾਰ ਤੋਂ ਗ੍ਰਾਂਟ ਨਹੀਂ ਲੈਂਦਾ। ਲੋਕ ਟੀ. ਵੀ. ਦੇਖਦੇ ਹਨ, ਟਿਕਟ ਖਰੀਦਦੇ ਹਨ, ਵਿਗਿਆਪਨ ਦਾ ਪੈਸਾ, ਇਹ ਸਭ ਜਨਤਾ ਦਾ ਪੈਸਾ ਹੈ।’’ ਉਨ੍ਹਾਂ ਕਿਹਾ, ‘‘ਲੋਕਾਂ ਤੋਂ ਹੀ ਪੈਸਾ ਮਿਲਦਾ ਹੈ।