ਦੱਖਣੀ ਅਫਰੀਕਾ ਖਿਲਾਫ ਟੀ-20 ਚੋਣ ਲਈ ਉਪਲੱਬਧ ਹਾਂ : ਮਿਤਾਲੀ
ਭਾਰਤ ਦੀ ਤਜਰਬੇਕਾਰ ਮਹਿਲਾ ਬੱਲੇਬਾਜ਼ ਮਿਤਾਲੀ ਰਾਜ ਨੇ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਆਗਾਮੀ ਟੀ-20 ਲੜੀ ਲਈ ਖੁਦ ਨੂੰ ਉਪਲੱਬਧ ਰੱਖਿਆ ਹੈ ਪਰ ਅਗਲੇ ਸਾਲ ਦੇ ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨਾਂ ’ਤੇ ਧਿਆਨ ਦੇਣ ਦੇ ਕਾਰਣ ਹੋ ਸਕਦਾ ਹੈ ਕਿ ਚੋਣਕਾਰ ਉਸ ਨੂੰ ਨਾ ਚੁਣਨ।ਪੰਜ ਮੈਚਾਂ ਦੀ ਲੜੀ 24 ਸਤੰਬਰ ਤੋਂ ਸ਼ੁਰੂ ਹੋਵੇਗੀ, ਜਦਕਿ ਟੀ-20 ਵਿਸ਼ਵ ਕੱਪ ਅਗਲੇ ਸਾਲ ਫਰਵਰੀ-ਮਾਰਚ ਵਿਚ ਆਸਟਰੇਲੀਆ ਵਿਚ ਹੋਵੇਗਾ। ਮਿਤਾਲੀ ਅਜੇ ਵਨ ਡੇ ਕਪਤਾਨ ਹੈ ਅਤੇ 2021 ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਖੇਡਣ ਲਈ ਪ੍ਰਤੀਬੱਧ ਹੈ ਪਰ ਇਹ 36 ਸਾਲਾ ਖਿਡਾਰਨ ਟੀ-20 ਇਲੈਵਨ ਵਿਚ ਪਹਿਲੀ ਪਸੰਦ ਨਹੀਂ ਹੈ।