ਕੀਮੋ ਪੌਲ ਵੈਸਟ ਇੰਡੀਜ਼ ਟੀਮ ’ਚ ਸ਼ਾਮਲ
ਭਾਰਤ ਖ਼ਿਲਾਫ਼ ਸ਼ੁੱਕਰਵਾਰ ਤੋਂ ਜਮਾਇਕਾ ਵਿੱਚ ਸ਼ੁਰੂ ਹੋ ਰਹੇ ਦੂਜੇ ਅਤੇ ਆਖ਼ਰੀ ਕ੍ਰਿਕਟ ਟੈਸਟ ਲਈ ਤੇਜ਼ ਗੇਂਦਬਾਜ਼ ਮਿਗੁਐਲ ਕਮਿਨਸ ਦੀ ਥਾਂ ਹਰਫ਼ਨਮੌਲਾ ਕੀਮੋ ਪੌਲ ਨੂੰ ਵੈਸਟ ਇੰਡੀਜ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਵੈਸਟ ਇੰਡੀਜ਼ ਕ੍ਰਿਕਟ ਬੋਰਡ ਨੇ ਬਿਆਨ ਵਿੱਚ ਕਿਹਾ ਕਿ ਗੋਡੇ ਦੀ ਸੱਟ ਕਾਰਨ ਪਹਿਲੇ ਟੈਸਟ ਤੋਂ ਬਾਹਰ ਰਹੇ ਕੀਮੋ ਪਾਲ ਚੋਣ ਲਈ ਮੌਜੂਦ ਹੋਵੇਗਾ। ਵੈਸਟ ਇੰਡੀਜ਼ ਦੀ ਅੰਤਰਿਮ ਚੋਣ ਕਮੇਟੀ ਨੇ ਵਿਕਟਕੀਪਰ ਜੇਹਮਰ ਹੈਮਿਲਟਨ ਨੂੰ ਵੀ ਟੀਮ ਨਾਲ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਭਾਰਤ ਨੇ ਐਂਟੀਗਾ ਵਿੱਚ ਪਹਿਲੇ ਟੈਸਟ ਵਿੱਚ 318 ਦੌੜਾਂ ਦੀ ਜਿੱਤ ਨਾਲ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ।