ਅਕਤੂਬਰ ਵਿੱਚ ਹੋ ਸਕਦੀ ਹੈ ਭਾਰਤ-ਪਾਕਿ ਵਿਚਾਲੇ ਜੰਗ : ਪਾਕਿ ਮੰਤਰੀ’
ਇਸਲਾਮਾਬਾਦ – ਭਾਰਤ ਨਾਲ ਚੱਲ ਰਹੇ ਤਣਾਅ ਦਰਮਿਆਨ ਪਾਕਿਸਤਾਨ ਦੇ ਕੇਂਦਰੀ ਮੰਤਰੀ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਅਕਤੂਬਰ ਮਹੀਨੇ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਹੋ ਸਕਦੀ ਹੈ। ਰੇਲਵੇ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਇਹ ਦਾਅਵਾ ਕੀਤਾ ਹੈ। ਸ਼ੇਖ ਰਾਸ਼ਿਦ ਅਹਿਮਦ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿੱਚ ਅਕਤੂਬਰ ਦੇ ਅਖੀਰ ਤੇ ਨਵੰਬਰ-ਦਸੰਬਰ ਦੌਰਾਨ ਜੰਗ ਹੁੰਦੀ ਦੇਖ ਰਹੇ ਹਨ। ਮੰਤਰੀ ਨੇ ਕਿਹਾ ਕਿ ਉਹ ਇਸ ਲਈ ਕੌਮ ਨੂੰ ਤਿਆਰ ਕਰਨ ਲਈ ਨਿੱਕਲੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨਾਲ 10 ਮੌਕੇ ਦੇਖੇ ਗਏ ਹਨ ਜਦੋਂ ਜੰਗ ਹੋਈ ਹੈ ਜਾਂ ਹੋਣ ਦੇ ਕਿਨਾਰੇ ਪਹੁੰਚੀ ਹੈ, ਪਰ ਇਹ ਜੰਗ ਆਖਰੀ ਹੋਵੇਗੀ।