November 8, 2024
#ਭਾਰਤ

ਸਿੱਧਾ ਖਾਤੇ ਵਿੱਚ ਆਵੇਗਾ ਕਿਸਾਨਾਂ ਨੂੰ ਸਬਸਿਡੀ ਦਾ ਪੈਸਾ

ਕੇਂਦਰੀ ਕੈਬਨਿਟ ਵੱਲੋਂ ਦੇਸ਼ ’ਚ 75 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਫ਼ੈਸਲਾ

ਨਵੀਂ ਦਿੱਲੀ – ਕੇਂਦਰ ਦੀ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਸਰਕਾਰ ਵੱਲੋਂ ਦੇਸ਼ਭਰ ’ਚ 75 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹੀ। ਜਾਵਡੇਕਰ ਨੇ ਕਿਹਾ ਕਿ 24 ਹਜ਼ਾਰ ਰੁਪਏ ਕਰੋੜ ਦੇ ਖਰਚ ਨਾਲ ਇਹ ਮੈਡੀਕਲ ਕਾਲਜ ਬਣਵਾਏ ਜਾਣਗੇ। ਇਨ੍ਹਾਂ ਮੈਡੀਕਲ ਕਾਲਜਾਂ ਦੀ 2020-21 ਤਕ ਨਿਰਮਾਣ ਕਰ ਦਿੱਤਾ ਜਾਵੇਗਾ। ਗੰਨਾ ਕਿਸਾਨਾਂ ਨੂੰ 60 ਲੱਖ ਮਿਟ੍ਰੀਕ ਟਨ ਗੰਨਾ ਐਕਸਪੋਰਟ ਕਰਨ ਲਈ ਐਕਸਪੋਰਟ ਸਬਸਿਡੀ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸਬਸਿਡੀ ਕਿਸਾਨਾਂ ਦੇ ਖਾਤੇ ’ਚ ਸਿੱਧਾ ਜਾਵੇਗਾ।