September 9, 2024
#ਖੇਡਾਂ

ਪ੍ਰੋ ਕਬੱਡੀ ਲੀਗ : ਦਿੱਲੀ ਨੇ ਮੁੰਬਈ ਨੂੰ 40-24 ਹਰਾਇਆ

ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ-7ਵੇਂ ਮੁਕਾਬਲੇ ’ਚ ਯੂ ਮੁੰਬਾ ਨੂੰ ਬੁੱਧਵਾਰ ਨੂੰ 40-24 ਨਾਲ ਹਰਾਉਂਦੇ ਹੋਏ ਘਰੇਲੂ ਲੈੱਗ ’ਚ ਤੀਜੀ ਜਿੱਤ ਦਰਜ ਕੀਤੀ ਤੇ ਘਰੇਲੂ ਪੜਾਅ ਦੀ ਸਭ ਤੋਂ ਸਫਲ ਟੀਮ ਬਣ ਗਈ। ਇਸ ਸੀਜ਼ਨ ’ਚ ਕਿਸੇ ਵੀ ਟੀਮ ਦੀ ਆਪਣੇ ਘਰ ’ਚ ਇਹ ਸਭ ਤੋਂ ਜ਼ਿਆਦਾ ਜਿੱਤ ਹੈ। ਇਸ ਤੋਂ ਪਹਿਲਾਂ ਯੂ ਮੁੰਬਾ ਨੇ ਆਪਣੇ ਘਰ ’ਚ 4 ਮੈਚਾਂ ’ਚ 2 ਜਿੱਤ ਦਰਜ ਕੀਤੀ ਸੀ। ਇਸ ਜਿੱਤ ਦੇ ਹੀਰੋ ਰਹੇ ਕਪਤਾਨ ਜੋਗਿੰਦਰ ਨਰਵਾਲ ਤੇ ਰਵਿੰਦਰ ਪਹਿਲ , ਦੋਵਾਂ ਨੇ ਆਪਣੇ-ਆਪਣੇ ਹਾਈ ਫਾਈਵ ਪੂਰੇ ਕੀਤੇ। ਨਾਲ ਹੀ ਨਾਲ ਨਵੀਨ ਐਕਸਪ੍ਰੈੱਸ ਨੇ ਇਕ ਵਾਰ ਫਿਰ ਆਪਣੀ ਰਫਤਾਰ ਨਾਲ ਚੱਲਦੇ ਹੋਏ ਸੀਜ਼ਨ ਦਾ 9ਵਾਂ ਤੇ ਲਗਾਤਾਰ 8ਵਾਂ ਸੁਪਰ-10 ਕਰ ਕਰ ਲਿਆ। ਨਵੀਨ ਨੇ ਲਗਾਤਾਰ 8 ਸੁਪਰ-10 ਕਰਦੇ ਹੋਏ ਪ੍ਰੋ ਕਬੱਡੀ ਦੇ ਇਤਿਹਾਸ ’ਚ ਪ੍ਰਦੀਪ ਨਰਵਾਲ ਦੀ ਬਰਾਬਰੀ ਕਰ ਲਈ ਹੈ। ਯੂ ਮੁੰਬਾ ਵਲੋਂ ਫਜਲ (4 ਟੈਕਲ ਪੁਆਇੰਟਸ) ਤੇ ਸੰਦੀਪ ਨਰਵਾਲ ਨੇ ਹਾਈ ਫਾਈਵ ਪੂਰਾ ਕੀਤਾ ਜਦਕਿ ਆਰਜੁਨ ਦੇਸ਼ਵਾਲ ਦੇ ਨਾਲ ਸਭ ਤੋਂ ਜ਼ਿਆਦਾ ਰੇਡ ਪੁਆਇੰਟਸ ਹਾਸਲ ਕੀਤੇ ਹਨ। ਪ੍ਰੋ ਕਬੱਡੀ ਇਤਿਹਾਸ ’ਚ ਦਬੰਗ ਦਿੱਲੀ ਦੀ ਯੂ ਮੁੰਬਾ ’ਤੇ 15 ਮੈਚਾਂ ’ਚ ਇਹ ਤੀਜੀ ਜਿੱਤ ਸੀ।