ਪਾਕਿਸਤਾਨ ਨੇ ਬੰਦ ਕੀਤਾ ਕਰਾਚੀ ਹਵਾਈ ਲਾਂਘਾ
ਕਰਾਚੀ – ਪਾਕਿਸਤਾਨ ਨੇ ਬੁੱਧਵਾਰ ਨੂੰ ਕਰਾਚੀ ਹਵਾਈ ਲਾਂਘਾ 31 ਅਗਸਤ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੀ ਨਾਗਰਿਕ ਉਡਾਨ ਅਥਾਰਟੀ (ਸੀਏਏ) ਨੇ ਏਅਰਮੇਨ ਨੂੰ ਇਕ ਨੋਟਿਸ ਜਾਰੀ ਕੀਤਾ, ਜਿਸ ਵਿੱਚ 28 ਅਗਸਤ ਤੋਂ 31 ਅਗਸਤ ਤੱਕ ਕਰਾਚੀ ਹਵਾਈ ਲਾਂਘੇ ਦੇ ਤਿੰਨ ਮਾਰਗਾਂ ਨੂੰ ਬੰਦ ਕਰਨ ਦੀ ਸੂਚਨਾ ਦਿੱਤੀ ਗਈ। ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਨੂੰ ਏਅਰਮੇਨ ਅਨੁਸਾਰ ਕਰਾਚੀ ਹਵਾਈ ਲਾਂਘੇ ’ਚ ਤਿੰਨ ਮਾਰਗਾਂ ਤੋਂ ਬਚਣ ਲਈ ਕਿਹਾ ਗਿਆ ਹੈ। ਸੀ.ਏ.ਏ. ਨੇ ਹਵਾਈ ਲਾਂਘੇ ਨੂੰ ਬੰਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ।