ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨੇ ਆਰੀਅਨਜ਼ ਦੇ ਵਿਦਿਆਰਥੀਆਂ ਦਾ ਕੀਤਾ ਮੰਨੋਰੰਜਨ
ਮੋਹਾਲੀ – ਪ੍ਰਸਿੱਧ ਪੰਜਾਬੀ ਗਾਇਕ ਅਤੇ ਅਭਿਨੇਤਾ, ਗੁਰਨਾਮ ਭੁੱਲਰ, ਪੰਜਾਬੀ ਅਭਿਨੇਤਰੀ ਸਰਗੁਣ ਮਹਿਤਾ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਸੁਰਖੀ ਬਿੰਦੀ ਦੀ ਹੋਰ ਸਟਾਰਕਾਸਟ ਦੇ ਨਾਲ ਅੱਜ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ ਦੇ ਵਿਦਿਆਰਥੀਆਂ ਦਾ ਕੀਤਾ ਮੰਨੋਰੰਜਨ ਕੀਤਾ। ਗੁਰਨਾਮ ਭੁੱਲਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਰਖੀ ਬਿੰਦੀ ਇੱਕ ਵਿਲੱਖਣ ਰੋਮਾਂਟਿਕ ਫਿਲਮ ਹੈ ਜੋ ਐਕਸ਼ਨ ਅਤੇ ਭਾਵਪੂਰਣ ਸੰਗੀਤ ਨਾਲ ਭਰਪੂਰ ਹੈ। ਭੁੱਲਰ ਨੇ ਕਿਹਾ ‘‘ ਮੈਂ ਮਹਿਲਾ ਸਸ਼ਕਤੀਕਰਣ ਦਾ ਇੱਕ ਦਿ੍ਰੜ ਵਿਸ਼ਵਾਸੀ ਹਾਂ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਤਰਾਂ ਦੀ ਪਟਕਥਾਵਾਂ ਤੇ ਕੰਮ ਕਰਨ ਦਾ ਮੌਕਾ ਮਿਲਿਆ।’’ਸਰਗੁਣ ਮਹਿਤਾ ਨੇ ਕੁੜੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਕਾਮੇਡੀ, ਡਰਾਮਾ, ਰੋਮਾਂਸ ਅਤੇ ਭਾਵਨਾਵਾਂ ਦੇ ਨਾਲ-ਨਾਲ ਫਿਲਮ ਇੱਕ ਮਹਿਲਾਂ ਕੇਂਦਰਿਤ ਫਿਲਮ ਹੈ, ਜੋ ਔਰਤਾਂ ਨੂੰ ਸਸ਼ਕਤ ਬਣਾਉਣ ਅਤੇ ਕਿਸੀ ਵੀ ਸੰਬੰਧ ਵਿੱਚ ਸਮਰਥਨ ਅਤੇ ਸਮਝ ਦੇ ਮਹੱਤਵ ਨੂੰ ਉਜਾਗਰ ਕਰਨ ਦਾ ਇੱਕ ਮਹੱਤਵਪੂਰਣ ਸਮਾਜਿਕ ਸੰਦੇਸ਼ ਦਿੰਦੀ ਹੈ। ਵਿਦਿਆਰਥੀਆਂ ਦੀ ਮੰਗ ਤੇੇ, ਸਟਾਰਕਾਸਟ ਨੇ ਫਿਲਮ ਦੇ ਗੀਤਾਂ ਦਿਮਾਂਡਾਂ, ਪਰਿਆਂ, ਕਰਮਵਾਲਾਂ ਆਦਿ ਤੇ ਵਿਦਿਆਰਥੀਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਦਰਸ਼ਕਾਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ।