December 4, 2024
#ਪੰਜਾਬ

4 ਲੱਖ 25 ਹਜ਼ਾਰ ਨਸ਼ੀਲੀ ਗੋਲੀਆਂ ਅਤੇ ਕੈਪਸੂਲ ਟੀਕੇ ਸਮੇਤ ਕਾਰ ਸਵਾਰ ਕਾਬੂ

ਲੁਧਿਆਣਾ ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਇਕ ਕਾਰ ਸਵਾਰ ਤਸਕਰ ਨੂੰ ਗਿ੍ਰਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 4 ਲੱਖ 25 ਹਜ਼ਾਰ ਨਸ਼ੀਲੀ ਗੋਲੀਆਂ ਕੈਪਸ਼ਲ ਟੀਕੇ ਬਰਾਮਦ ਕੀਤੇ ਹਨ। ਐਸ ਟੀ ਐਫ ਦੇ ਏ ਆਈ ਜੀ ਸਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਐਸ ਟੀ ਐਫ ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਕਾਰ ਸਵਾਰ ਨਸ਼ਾ ਤਸਕਰ ਭਾਰੀ ਮਾਤਰਾ ਚ ਨਸ਼ੀਲੀ ਗੋਲੀਆਂ ਕੈਪਸ਼ਲ ਅਤੇ ਟੀਕੇ ਲੈ ਕੇ ਮਿੱਡਾ ਚੌਕ ਵੱਲ ਨੂੰ ਆ ਰਿਹਾ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਮਿੱਡਾ ਚੌਕ ਚ ਨਾਕੇਬੰਦੀ ਕਰਕੇ ਉਕਤ ਕਾਰ ਸਵਾਰ ਤਸਕਰ ਨੂੰ ਭਾਰੀ ਮਾਤਰਾ ਚ ਲੱਖਾਂ ਦੀ ਨਸ਼ੀਲੀ ਗੋਲੀਆਂ ਕੈਪਸੂਲ ਟੀਕੇ ਅਤੇ ਸ਼ੀਸ਼ਿਆਂ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀ ਦੀ ਪਹਿਚਾਣ ਬਸੰਤ ਐਵਨਿਊ ਨਿਵਾਸੀ ਨਰਿੰਦਰਪਾਲ ਸਿੰਘ ਉਰਫ ਵਿੱਕੀ ਵਜੋਂ ਹੋਈ ਪੁਲਸ ਅਨੁਸਾਰ ਦੋਸ਼ੀ ਨੇ ਕਬੂਲਿਆ ਕਿ ਉਸ ਦੀ ਜਵਾਹਰ ਨਗਰ ਵਿਖੇ ਕੰਚਨ ਮੈਡੀਕਲ ਸਟੋਰ ਨਾਮ ਤੇ ਦੁਕਾਨ ਹੈ ਜਿਥੇ ਉਹ ਨਜਾਇਜ ਨਸ਼ੀਲੀ ਦਵਾਇਆ ਵੇਚਣ ਡੈ ਧੰਦਾ ਕਰਦਾ ਹੈ ਪੁਲਸ ਅਨੁਸਾਰ ਉਕਤ ਦੁਕਾਨ ਦਾ ਲਾਇਸੈਂਸ ਸ਼ਿੰਗਾਰ ਰੋਡ ਨਿਵਾਸੀ ਰੁਪਿੰਦਰ ਸਿੰਘ ਦੇ ਨਾਮ ਤੇ ਹੈ ਪੁਲਸ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੇ ਭਰਾ ਦੀ ਚੰਦਰ ਪ੍ਰਕਾਸ਼ ਦੀ ਗਿ੍ਰਫਤਾਰੀ ਹਜੇ ਬਾਕੀ ਹੈ ਪੁਲਸ ਨੇ ਦੋਸ਼ੀ ਨੂੰ ਕੋਰਟ ਚੱਬਪੇਸ਼ ਕਰਕੇ ਉਸ ਡੈ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।