December 8, 2024
#ਦੇਸ਼ ਦੁਨੀਆਂ

ਪਾਕਿ ਵਲੋਂ ਜਾਧਵ ਮੁੱਦੇ ’ਤੇ ਭਾਰਤ ਦੇ ਸੰਪਰਕ ’ਚ ਹੋਣ ਦਾ ਦਾਅਵਾ

ਕੁਲਭੂਸ਼ਣ ਜਾਧਵ ਨੂੰ ਸਫ਼ਾਰਤੀ ਰਸਾਈ ਦਿੱਤੇ ਜਾਣ ਦਾ ਵਾਅਦਾ ਕਰਨ ਤੋਂ ਕਰੀਬ ਛੇ ਹਫ਼ਤਿਆਂ ਬਾਅਦ ਅੱਜ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਇਸ ਮੁੱਦੇ ’ਤੇ ਭਾਰਤ ਦੇ ਸੰਪਰਕ ਵਿੱਚ ਹੈ। ਅੱਜ ਇੱਥੇ ਇਸ ਮੁੱਦੇ ’ਤੇ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫੈਸਲ ਨੇ ਮੀਡੀਆ ਨਾਲ ਗੱਲਬਾਤ ਮੌਕੇ ਕਿਹਾ ਕਿ ਜਾਧਵ ਨੂੰ ਸਫ਼ਾਰਤੀ ਸਹਾਇਤਾ ਦਿੱਤੇ ਜਾਣ ਦੇ ਮੁੱਦੇ ’ਤੇ ਪਾਕਿਸਤਾਨ ਅਤੇ ਭਾਰਤ ਸੰਪਰਕ ਵਿੱਚ ਹਨ। ਭਾਰਤ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਕਲਭੂਸ਼ਣ ਜਾਧਣ ਨੂੰ ਫੌਰੀ ਸਫ਼ਾਰਤੀ ਸਹਾਇਤਾ ਦਿੱਤੇ ਜਾਣ ਲਈ ਕਿਹਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ, ‘‘ਅਸੀਂ ਪਾਕਿਸਤਾਨ ਨਾਲ ਸੰਪਰਕ ਵਿੱਚ ਹਾਂ। ਕੌਮਾਂਤਰੀ ਨਿਆਂ ਅਦਾਲਤ ਦੇ ਫ਼ੈਸਲੇ ਦੇ ਆਧਾਰ ’ਤੇ ਅਸੀਂ ਤੁਰੰਤ ਪ੍ਰਭਾਵ ਨਾਲ ਬਿਨਾਂ ਕਿਸੇ ਰੁਕਾਵਟ ਤੋਂ ਸਫ਼ਾਰਤੀ ਸਹਾਇਤਾ ਦਿੱਤੇ ਜਾਣ ਲਈ ਕਿਹਾ ਹੈ।’’