December 4, 2024
#ਭਾਰਤ

ਤੇਲੰਗਾਨਾ ਐਕਸਪ੍ਰੈਸ ਵਿੱਚ ਅੱਗ ਲੱਗਣ ਕਾਰਨ ਇਸ ਰੂਟ ਦੀਆਂ ਕਈ ਟਰੇਨਾਂ ਪ੍ਰਭਾਵਿਤ

ਨਵੀਂ ਦਿੱਲੀ – ਹਰਿਆਣਾ ਦੇ ਅਸੋਟੀ-ਵੱਲਭਗੜ੍ਹ ਦੇ ਨੇੜੇ ਤੇਲੰਗਾਨਾ ਐਕਸਪ੍ਰੈਸ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ ਵਿੱਚ ਸਾਰੇ ਯਾਤਰੀ ਸੁਰੱਖਿਅਤ ਹਨ। ਉੱਤਰੀ ਰੇਲਵੇ ਦੇ ਸੀ ਪੀ ਆਰ ਨੇ ਦੱਸਿਆ ਕਿ ਅੱਗ ਲੱਗਣ ਦੀ ਵਜ੍ਹਾ ਕਰ ਕੇ ਰੇਲ ਰੂਟ ਪ੍ਰਭਾਵਿਤ ਹੋਇਆ ਹੈ। ਮੌਕੇ ਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਹਨ।ਜਿਕਰਯੋਗ ਹੈ ਕਿ ਹੈਦਰਾਬਾਦ ਤੋਂ ਦਿੱਲੀ ਆ ਰਹੀ ਤੇਲੰਗਾਨਾ ਐਕਸਪ੍ਰੈਸ ਵਿੱਚ ਸਵੇਰੇ ਕਰੀਬ 7 ਵਜੇ ਅੱਗ ਲੱਗ ਗਈ। ਇਸ ਦੇ ਨਾਲ ਹੀ ਦਿੱਲੀ-ਝਾਂਸੀ ਰੂਟ ਤੇ ਟਰੇਨਾਂ ਦਾ ਪਰਿਚਾਲਨ ਪ੍ਰਭਾਵਿਤ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਹੈ। ਯਾਤਰੀਆਂ ਨੂੰ ਟਰੇਨ ਤੋਂ ਹੇਠਾਂ ਸੁਰੱਖਿਅਤ ਉਤਾਰ ਲਿਆ ਗਿਆ ਹੈ।