January 22, 2025
#ਭਾਰਤ

ਕਸ਼ਮੀਰ ਮਾਮਲੇ ਵਿੱਚ ਦਖਲ ਨਾ ਦੇਵੇ ਪਾਕਿਸਤਾਨ: ਰਾਜਨਾਥ

ਲੇਹਜ਼ – ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਲੱਦਾਖ ਪਹੁੰਚੇ। ਅੱਜ ਇੱਥੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਸ਼ਮੀਰ ਮਾਮਲੇ ’ਤੇ ਪਾਕਿ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ਪਾਕਿਸਤਾਨ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਸ਼ਮੀਰ ਕਦੋਂ ਪਾਕਿਸਤਾਨ ਦਾ ਸੀ, ਜਿਸ ਦੇ ਲਈ ਪਾਕਿਸਤਾਨ ਰੋਂਦਾ ਰਹਿੰਦਾ ਹੈ। ਪਾਕਿਸਤਾਨ ਬਣ ਗਿਆ ਤਾਂ ਅਸੀਂ ਤੁਹਾਡੇ ਵਜੂਦ ਦਾ ਸਨਮਾਣ ਕਰਦੇ ਹਾਂ ਪਰ ਕਸ਼ਮੀਰ ਮਾਮਲੇ ਵਿੱਚ ਪਾਕਿਸਤਾਨ ਦਾ ਕੋਈ ਸਥਾਨ ਨਹੀਂ ਹੈ। ਕਸ਼ਮੀਰ ਹਮੇਸ਼ਾ ਭਾਰਤ ਦਾ ਹਿੱਸਾ ਸੀ।ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ ਚੋਂ ਧਾਰਾ 370 ਹਟਾਉਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪਹਿਲੀ ਵਾਰ ਲੱਦਾਖ ਪਹੁੰਚੇ। ਇੱਥੇ ਉਨ੍ਹਾਂ ਨੇ ਕਿਸਾਨ ਜਵਾਨ ਵਿਗਿਆਨ ਮੇਲੇ ਦਾ ਉਦਘਾਟਨ ਕੀਤਾ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਜੰਮੂ-ਕਸ਼ਮੀਰ ਤੋਂ ਲੱਦਾਖ ਨੂੰ ਵੱਖਰਾ ਕੀਤੇ ਜਾਣ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਕੇਂਦਰ ਸਰਕਾਰੀ ਦੇ ਕਿਸੇ ਵੱਡੇ ਮੰਤਰੀ ਦਾ ਇਹ ਪਹਿਲਾ ਲੱਦਾਖ ਦੌਰਾ ਹੈ। ਉਦਘਾਟਨ ਸਮਾਰੋਹ ਵਿੱਚ ਸਥਾਨਿਕ ਲੋਕਾਂ ਨਾਲ ਜਵਾਨ ਵੀ ਮੌਜੂਦ ਰਹੇ।