ਪਾਕਿ ਨੇ ਬੈਲਿਸਟਿਕ ਮਿਜ਼ਾਈਲ ‘ਗਜ਼ਨਵੀ’ ਦਾ ਕੀਤਾ ਪਰੀਖਣ
ਇਸਲਾਮਾਬਾਦ – ਪਾਕਿਸਤਾਨ ਨੇ ਵੀਰਵਾਰ ਨੂੰ ਬੈਲਿਸਟਿਕ ਮਿਜ਼ਾਈਲ ‘ਗਜ਼ਨਵੀ’ ਦਾ ਸਫਲਤਾਪੂਰਵਕ ਪਰੀਖਣ ਕੀਤਾ। ਸਤਹਿ ਤੋਂ ਸਤਹਿ ਤੱਕ 290 ਤੋਂ 320 ਕਿਲੋਮੀਟਰ ਤੱਕ ਮਾਰ ਕਰਨ ਵਿੱਚ ਸਮਰੱਥ ਗਜ਼ਨਵੀ ਮਿਜ਼ਾਈਲ 700 ਕਿਲੋਗ੍ਰਾਮ ਵਿਸਫੋਟਕ ਲਿਜਾਣ ਵਿੱਚ ਸਮਰੱਥ ਹੈ। ਇਸ ਪਰੀਖਣ ਲਈ ਪਾਕਿਸਤਾਨ ਨੇ ਆਪਣਾ ਕਰਾਚੀ ਏਅਰਸਪੇਸ ਬੰਦ ਕਰ ਦਿੱਤਾ ਸੀ। ਪਾਕਿਸਤਾਨ ਦਾ ਗਜ਼ਨਵੀ ਮਿਜ਼ਾਈਲ ਦਾ ਪਰੀਖਣ ਕਰਨਾ ਦੁਨੀਆ ਨੂੰ ਤਣਾਅ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ।