February 5, 2025
#ਦੇਸ਼ ਦੁਨੀਆਂ

ਕਾਰ ਰੇਸ ਵਿਚ ਅਮਰੀਕੀ ਡਰਾਈਵਰ ਜੇਸੀ ਕੌਂਬਰਸ ਦੀ ਦਰਦਨਾਕ ਮੌਤ

ਜ਼ਮੀਨ ‘ਤੇ ਸਪੀਡ ਦਾ ਇਕ ਨਵਾਂ ਮੁਕਾਮ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੋਈ ਅਮਰੀਕੀ ਰੇਸ ਕਾਰ ਡਰਾਈਵਰ ਜੇਸੀ ਕੌਂਬਰਸ ਦੀ ਇਕ ਹਾਈ ਸਪੀਡ ਕਾਰ ਕ੍ਰੈਸ਼ ਵਿਚ ਮੌਤ ਹੋ ਗਈ। ਫਾਸਟੈਸਟ ਵੁਮਨ ਆਨ ਫੋਰ ਵ੍ਹੀਲਸ ਵਜੋਂ ਜਾਣੀ ਜਾਣ ਵਾਲੀ 36 ਸਾਲਾ ਜੇਸੀ 823 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲਾ ਔਰਤਾਂ ਦਾ ਲੈਂਡ-ਸਪੀਡ ਰਿਕਾਰਡ ਤੋੜਣ ਦੀ ਕੋਸ਼ਿਸ਼ ਕਰ ਰਹੀ ਸੀ। ਟੀ.ਵੀ. ਕਾਰ ਆਲ ਗਰਲਸ ਗੈਰਾਜ ਦੀ ਮੇਜ਼ਬਾਨ, ਰੇਸ ਕਾਰ ਚਾਲਕ ਜੇਸੀ ਕੌਂਬ ਨੂੰ ਇਕ ਹਾਈ-ਸਪੀਡ ਕ੍ਰੈਸ਼ ਵਿਚ ਇਕ ਨਵਾਂ ਲੈਂਡ ਸਪੀਡ ਰਿਕਾਰਡ ਬਣਾਉਣ ਦੀ ਕੋਸ਼ਿਸ਼ ਦੌਰਾਨ ਇਹ ਦੁਰਘਟਨਾ ਵਾਪਰ ਗਈ।ਉਨ੍ਹਾਂ ਦੇ ਪਰਿਵਾਰ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ 39 ਸਾਲਾ ਕੌਂਬ ਧਰਤੀ ‘ਤੇ ਸਭ ਤੋਂ ਤੇਜ਼ ਮਹਿਲਾ ਬਣਨ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਮੰਗਲਵਾਰ ਨੂੰ ਦੱਖਣ-ਪੂਰਬੀ ਓਰੇਗਨ ਵਿਚ ਇਕ ਸੁੱਕੀ ਝੀਲ ਕੰਢੇ ਅਲਵਰਡ ਡੇਜ਼ਰਟ ‘ਤੇ ਰੇਸਿੰਗ ਕਰ ਰਹੀ ਸੀ। ਜੇਸੀ ਦਾ ਸਭ ਤੋਂ ਮਹੱਤਵਪੂਰਨ ਸਪਨਾ ਧਰਤੀ ‘ਤੇ ਸਭ ਤੋਂ ਤੇਜ਼ ਮਹਿਲਾ ਬਣਨਾ ਸੀ। 2012 ਵਿਚ ਉਹ ਇਕ ਸਪਨਾ ਦੇਖ ਰਹੀ ਸੀ। ਕੌਂਬਰਸ ਜਿਨ੍ਹਾਂ ਨੇ ਹੌਟ ਰੋਡ ਕਾਰਾਂ ਦੇ ਸਿਰਜਣ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ, ਉਨ੍ਹਾਂ ਨੂੰ ਓਵਰਆਲੀਨ ਟਰੱਕ ਯੂ, ਮਿਥਬਸਟਰਸ ਅਤੇ ਆਲ ਗਰਲਸ ਗੈਰਾਜ ਸਣੇ ਕਈ ਆਟੋ ਸ਼ੋਅ ਵਿਚ ਟੀ.ਵੀ. ‘ਤੇ ਦੇਖਿਆ ਗਿਆ।