ਮੈਨੂੰ ਹਿੰਦੀ ’ਚ ਸਵਾਲ ਨਾ ਪੁੱਛੇ ਜਾਣ: ਸੁਬਰਾਮਨੀਅਨ
ਭਾਰਤੀ ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਨ ਸਵਾਮੀ ਨੇ ਅੱਜ ਨੈਸ਼ਨਲ ਹੈਰਾਲਡ ਕੇਸ ’ਚ ਸੋਨੀਆ ਗਾਂਧੀ ਦੇ ਵਕੀਲ ਵੱਲੋਂ ਹਿੰਦੀ ’ਚ ਸਵਾਲ ਪੁੱਛੇ ਜਾਣ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਹ ‘ਤਾਮਿਲ’ ਹਨ। ਵਧੀਕ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਸਮਰ ਵਿਸ਼ਾਲ ਦੀ ਅਦਾਲਤ ’ਚ ਕੇਸ ਦੀ ਸੁਣਵਾਈ ਦੌਰਾਨ ਸੀਨੀਅਰ ਐਡਵੋਕੇਟ ਆਰਐੱਸ ਚੀਮਾ ਨੇ ਜਦੋਂ ਸਵਾਮੀ ਨੂੰ ਹਿੰਦੀ ’ਚ ਸਵਾਲ ਪੁੱਛਿਆ ਤਾਂ ਸਵਾਮੀ ਨੇ ਕਿਹਾ, ‘ਕ੍ਰਿਪਾ ਕਰਕੇ ਅੰਗਰੇਜ਼ੀ ’ਚ ਬੋਲੋ। ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੈਂ ਤਾਮਿਲ ਹਾਂ। ਅਦਾਲਤ ਦੀ ਭਾਸ਼ਾ ਅੰਗਰੇਜ਼ੀ ਹੈ।’