January 15, 2025
#ਭਾਰਤ

ਬਿਹਾਰ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ ਨੂੰ ਜੀਨਸ ਅਤੇ ਟੀ ਸ਼ਰਟ ਪਾ ਕੇ ਦਫਤਰ ਨਾ ਆਉਣ ਦੇ ਹੁਕਮ ਜਾਰੀ

ਬਿਹਾਰ – ਬਿਹਾਰ ਸਰਕਾਰ ਨੇ ਸਕੱਤਰੇਤ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਇਕ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਦੇ ਅਧੀਨ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਹੁਣ ਦਫਤਰ ਵਿੱਚ ਜੀਨਜ਼ ਅਤੇ ਟੀ-ਸ਼ਰਟ ਪਾ ਕੇ ਨਹੀਂ ਆ ਸਕਣਗੇ। ਉਨ੍ਹਾਂ ਨੂੰ ਫਾਰਮਲ ਡਰੈਸ ਵਿੱਚ ਹੀ ਸਕੱਤਰੇਤ ਆਉਣ ਲਈ ਕਿਹਾ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਭੜਕੀਲੇ ਰੰਗਾਂ ਵਾਲੇ ਕੱਪੜੇ ਪਾਉਣ ਤੇ ਵੀ ਰੋਕ ਲਗਾਈ ਗਈ ਹੈ। ਰਾਜ ਸਰਕਾਰ ਦੇ ਸਕੱਤਰ ਸ਼ਿਵ ਮਹਾਦੇਵ ਪ੍ਰਸਾਦ ਵੱਲੋਂ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਅਹੁਦਾ ਅਧਿਕਾਰੀ ਅਤੇ ਕਰਮਚਾਰੀ ਦਫਤਰ ਵਿੱਚ ਸੰਸਕ੍ਰਿਤੀ ਵਿਰੁੱਧ ਕੈਜੁਅਲ ਡਰੈਸ ਪਾ ਕੇ ਦਫਤਰ ਨਹੀਂ ਆਉਣਗੇ। ਉਨ੍ਹਾਂ ਫਾਰਮਲ ਕੱਪੜੇ ਪਾ ਕੇ ਹੀ ਆਉਣਾ ਹੋਵੇਗਾ। ਆਮ ਪ੍ਰਸ਼ਾਸਨ ਵਿਭਾਗ ਵਲੋਂ ਜਾਰੀ ਇਸ ਆਦੇਸ਼ ਵਿੱਚ ਲਿਖਿਆ ਹੈ,‘ਅਹੁਦਾ ਅਧਿਕਾਰੀ ਅਤੇ ਕਰਮਚਾਰੀ ਸੰਸਕ੍ਰਿਤੀ ਵਿਰੁੱਧ ਆਮ ਕੱਪੜਿਆਂ ਵਿੱਚ ਦਫਤਰ ਆ ਰਹੇ ਹਨ, ਜੋ ਦਫ਼ਤਰ ਦੇ ਮਾਣ ਦੇ ਅਣਉੱਚਿਤ ਹਨ। ਅਧਿਕਾਰੀ ਨੇ ਅੱਗੇ ਲਿਖਿਆ ਹੈ,‘ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਫਤਰ ਵਿੱਚ ਰਸਮੀ ਕੱਪੜੇ, ਆਰਾਮਦਾਇਕ, ਆਮ ਰੂਪ ਨਾਲ ਸਮਾਜ ਵਿੱਚ ਪਾਉਣ ਯੋਗ ਕੱਪੜੇ ਪਾ ਕੇ ਹੀ ਦਫਤਰ ਆਉਣ। ਉਨ੍ਹਾਂ ਕਿਹਾ ਕਿ ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਹੁਣ ਜੀਨਜ਼, ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆਉਣਗੇ।