ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ 10 ਆਯੂਸ਼ ਹੈਲਥ ਐਂਡ ਵੈਲਨੇਸ ਕੇਂਦਰਾਂ ਦਾ ਉਦਘਾਟਨ
ਚੰਡੀਗੜ੍ਹ – ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਡਿਜੀਟਲ ਲਿੰਕ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਤੋਂ ਅੱਜ ਹਰਿਆਣਾ ਦੇ 10 ਆਯੂਸ਼ ਹੈਲਥ ਐਂਡ ਵੈਲਨੇਸ ਕੇਂਦਰਾਂ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਪੰਚਕੂਲਾ ਸਥਿਤ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਹਾਜਿਰ ਰਹੇ। ਵੀਡਿਓ ਲਿੰਕ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਸੱਭ ਤੋਂ ਪਹਿਲਾਂ ਹਰਿਆਣਾ ਵਿਚ ਇੰਨ੍ਹਾਂ ਕੇਂਦਰਾਂ ਨੂੰ ਖੋਲ੍ਹਣ ਲਈ ਮੁੱਖ ਮੰਤਰੀ ਮਨੋਹਰ ਲਾਲ ਤੇ ਹਰਿਆਣਾ ਵਾਸੀਆਂ ਨੂੰ ਵੱਧਾਈ ਦਿੱਤੀ ਅਤੇ ਕਿਹਾ ਕਿ ਅੱਜ ਹਰਿਆਣਾ ਵਿਚ 10 ਆਯੂਸ਼ ਹੈਲਥ ਐਂਡ ਵੈਲਨੇਸ ਕੇਂਦਰ ਖੋਲ੍ਹੇ ਗਏ ਹਨ, ਜਿੰਨ੍ਹਾਂ ਵਿਚ ਜਿਲਾ ਪੰਚਕੂਲਾ ਦੇ ਸੈਕਟਰ 9, ਅੰਬਾਲਾ ਦੇ ਬਾਰਾ, ਕੈਥਲ ਦੇ ਬਰਸਾਨਾ, ਕਰਨਾਲ ਦੇ ਸਤੌਂਦੀ, ਜੀਂਦ ਦੇ ਸੁਲੇਹਰਾ, ਹਿਸਾਰ ਦੇ ਰਾਖੀ ਸ਼ਾਹਪੁਰ, ਸੋੋਨੀਪਤ ਦੇ ਮਹਰਾ, ਗੁਰੂਗ੍ਰਾਮ ਦੇ ਕਾਸਨ, ਫਰੀਦਾਬਾਦ ਦੇ ਸ਼ਾਹਜਾਂਪੁਰ ਅਤੇ ਮੇਵਾਤ ਦੇ ਕਇਰਕ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਿਹਤ ਦੇ ਖੇਤਰ ਵਿਚ ਦੇਸ਼ ਵਿਚ ਲੋਂੜੀਦੇ ਬੁਨਿਆਦੀ ਢਾਂਚਾ ‘ਤ ਕੰਮ ਕਰ ਰਹੀ ਹੈ ਅਤੇ ਇਸ ਕੜੀ ਵਿਚ 75 ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰੇਕ ਜਿਲੇ ਵਿਚ ਘੱਟੋਂ ਘੱਟ ਇਕ ਮੈਡੀਕਲ ਕਾਲਜ ਹੋਵੇ। ਇੰਨ੍ਹਾਂ ਕਾਲਜਾਂ ਦੇ ਬਣਨ ਨਾਲ ਐਮਬੀਬੀਐਸ ਦੀ ਲਗਭਗ 16,000 ਸੀਟਾਂ ਵੱਧਣਗੀਆਂ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਯੋਗ ਸਾਧਕਾਂ ਅਤੇ ਯੋਗ ਤੇ ਆਯੂਰਵੈਦ ਦੇ ਖੇਤਰ ਵਿਚ ਯੋਗਦਾਨ ਦੇਣ ਵਾਲੀ ਮਹਾਨ ਹਸਤੀਆਂ ਨੂੰ ਪੁਰਸਕਾਰ ਦੇਣ ਦਾ ਮੌਕਾ ਮਿਲਿਆ ਹੈ, ਜਿੰਨ੍ਹਾਂ ਵਿਚ ਇਟਲੀ ਅਤੇ ਜਾਪਾਨ ਦੇ ਯੋਗ ਸਾਧਕ ਵੀ ਸ਼ਾਮਿਲ ਹਨ, ਜੋ ਸਾਲਾਂ ਤੋਂ ਯੋਗ ਦੇ ਪ੍ਰਚਾਰ-ਪ੍ਰਸਾਰ ਵਿਚ ਲਗੇ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਯੋਗ ਤੇ ਆਯੂਰਵੇਦ ਦੇ ਖੇਤਰ ਵਿਚ ਵਰਣਨਯੋਗ ਯੋਗਦਾਨ ਦੇਣ ਵਾਲੀ 12 ਹਸਤੀਆਂ ਦੇ ਨਾਂਅ ਨਾਲ ਡਾਕ ਟਿਕਟ ਜਾਰੀ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੈਡੀਕਲ ਪ੍ਰਣਾਲੀ ਵਿਚ ਆਪਣਾ ਜੀਵਨ ਦੇਣ ਵਾਲਿਆਂ ਦੀ ਡਾਕ ਟਿਕਟ ਜਾਰੀ ਹੋਣ ਇਕ ਬਹੁਤ ਹੀ ਵੱਡਾ ਬਦਲਾਅ ਹੈ ਇਸ ਨਾਲ ਆਯੂਰਵੇਦ ਦੇ ਪ੍ਰਤੀ ਦੇਸ਼ ਵਾਸੀਆਂ ਵਿਚ ਇਕ ਨਵਾਂ ਨਜ਼ਰਿਆ ਆਵੇਗਾ। ਉਨ੍ਹਾਂ ਕਿਹਾ ਕਿ ਅੱਜ ਜਿੰਨ੍ਹਾਂ ਲੋਕਾਂ ‘ਤੇ ਡਾਕ ਟਿਕਟ ਜਾਰੀ ਹੋਇਆ ਹੈ, ਉਨ੍ਹਾਂ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਿੱਜੀ ਡਾਕਟਰ ਦਿਨਸ਼ਾਹ ਮੇਹਤਾ ਵੀ ਸ਼ਾਮਿਲ ਹਨ।