December 4, 2024
#ਪੰਜਾਬ

ਘਰ ਬੁਲਾ ਕੇ ਔਰਤਾਂ ਨਾਲ ਫੋਟੋ ਖਿੱਚ ਕੇ ਬਲੈਕ ਮੇਲ ਕਰਨ ਵਾਲੇ 2 ਕਾਬੂ-5 ਫਰਾਰ

ਲੁਧਿਆਣਾ – ਸੀ ਆਈ ਏ 1 ਦੀ ਪੁਲਸ ਪਾਰਟੀ ਨੇ ਇਕ ਐਸੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਔਰਤਾਂ ਨਾਲ ਮਿਲ ਕੇ ਵਿਅਕਤੀਆਂ ਨੂੰ ਘਰ ਬੁਲਾ ਕੇ ਔਰਤਾਂ ਨਾਲ ਉਹਨਾਂ ਦੀਆ ਅਸ਼ਲੀਲ ਫੋਟੋਆਂ ਖਿੱਚ ਲੈਂਦੇ ਸਨ ਅਤੇ ਬਾਅਦ ਵਿਚ ਬਲੈਕ ਮੇਲ ਕਰਕੇ ਓਹਨਾ ਕੋਲੋ ਲੱਖਾਂ ਰੁਪਏ ਵਸੂਲਦੇ ਸਨ ਪੁਲਸ ਨੇ ਇਸ ਗਿਰੋਹ ਦੇ 2 ਮੈਂਬਰਾ ਨੂੰ ਕਾਬੂ ਕੀਤਾ ਹੈ ਜਦ ਕਿ ਉਕਤ ਗਿਰੋਹ ਦੀ 2 ਔਰਤਾਂ ਸਮੇਤ 5 ਦੋਸ਼ੀ ਹਜੇ ਪੁਲਸ ਫੀ ਗਿ੍ਰਫ਼ ਤੋਂ ਬਾਹਰ ਹਨ ਪੁਲਸ ਨੇ ਫੜੇ ਗਏ ਦੋਸ਼ੀਆਂ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਠੱਗੀ ਕੀਤੀ 20 ਹਜਾਰ ਦੀ ਨਗਦੀ 2 ਮੋਬਾਈਲ ਇਕ ਸਕਾਰਪਿਊ ਗੱਡੀ ਬਰਾਮਦ ਕੀਤੀ ਹੈ ਜੋ ਕਿ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਇਸਤਮਾਲ ਕਰਦੇ ਸਨ ਸੀ ਆਈ ਏ 1 ਇੰਚਾਰਜ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਕੋਲ ਸ਼ਿਕਾਇਤ ਆਈ ਕਿ ਧਾਂਦਰਾ ਇਲਾਕੇ ਇਕ ਗਿਰੋਹ ਦੀ 2 ਔਰਤਾਂ ਦੁੱਧ ਵੇਚਣ ਵਾਲੇ ਵਿਅਕਤੀਆਂ ਨੂੰ ਓਹਨਾ ਕੋਲੋ ਦੁੱਧ ਲੈਣ ਦੇ ਬਹਾਨੇ ਆਪਣੇ ਘਰ ਚ ਬਲਾਉਂਦੀਆਂ ਹਨ ਅਤੇ ਓਹਨਾ ਨਾਲ ਅਸ਼ਲੀਲ ਫੋਟੋਆਂ ਖਿੱਚ ਕੇ ਉਹਨਾਂ ਨੂੰ ਬ੍ਰਲੈਕ ਮੇਲ ਕਰਕੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਕੋਲੋ ਲੱਖਾਂ ਰੁਪਏ ਵਸੂਲਦੀਆਂ ਹਨ ਅਤੇ ਓਹਨਾ ਨੇ ਇਕ ਦੁੱਧ ਵਾਲੇ ਕੋਲੋ 3 ਲੱਖ ਰੁਪਏ ਠੱਗੇ ਹਨ ਪੁਲਸ ਨੇ ਉਕਤ ਦੋਸ਼ੀ ਔਰਤਾਂ ਦੇ 2 ਸਾਥੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਓਹਨਾ ਦੇ ਕਬਜ਼ੇ ਵਿਚੋਂ ਠੱਗੀ ਕੀਤੀ 90 ਹਜਾਰ ਦੀ ਨਗਦੀ ਵਸੂਲ ਕਰ ਲਈ ਹੈ ਪੁਲਸ ਅਨੁਸਾਰ ਫੜੇ ਗਏ ਦੋਸ਼ੀ ਔਰਤਾਂ ਦੇ ਸਾਥੀ ਖੁਦ ਨੂੰ ਸਰਪੰਚ ਅਤੇ ਪ੍ਰਧਾਨ ਦੱਸਕੇ ਬ੍ਰਲੈਕ ਮੇਲ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਵਿਅਕਤੀਆਂ ਕੋਲੋ ਨਗਦੀ ਵਸੂਲਦੇ ਸਨ ਫੜੇ ਗਏ ਉਹ ਇਹੋ ਜਿਹੀ ਕਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਦੋਸ਼ੀਆਂ ਦੀ ਪਹਿਚਾਣ ਜਿਲਾ ਮਾਨਸਾ ਦੇ ਪਿੰਡ ਮਾਖਾ ਨਿਵਾਸੀ ਨਿਰਮਲ ਸਿੰਘ ਅਤੇ ਸਿਵਲ ਲਾਇਨ ਨਿਵਾਸੀ ਪਿ੍ਰਤਪਾਲ ਸਿੰਘ ਚੀਮਾ ਵਜੋਂ ਹੋਈ ਪੁਲਸ ਅਨੁਸਾਰ ਗਿਰੋਹ ਦੀ 2 ਔਰਤਾਂ ਬਸੰਤ ਐਵਨਿਊ ਨਿਵਾਸੀ ਨਰਿੰਦਰ ਕੌਰ ਉਰਫ ਮਾਧੋ , ਸਿਟੀ ਇਨਕਲੇਵ ਨਿਵਾਸੀ ਰਾਣੀ ਅਤੇ ਓਹਨਾ ਦੇ 3 ਸਾਥੀ ਸੰਗਰੂਰ ਦੇ ਪਿੰਡ ਚੀਮਾ ਨਿਵਾਸੀ ਗੁਰਦੀਪ ਸਿੰਘ ਅਹਿਮਦਗੜ੍ਹ ਨਿਵਾਸੀ ਭਿੰਦਾ ਅਤੇ ਕਮਲ ਅਜੇ ਪੁਲਸ ਦੀ ਗਿ੍ਰਫ਼ ਤੋ ਬਾਹਰ ਹਨ।