December 4, 2024
#ਪ੍ਰਮੁੱਖ ਖ਼ਬਰਾਂ #ਭਾਰਤ

ਕੇਂਦਰ ਦੀ ਮੋਦੀ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਤਬਾਹ ਕਰ ਦਿੱਤੀ : ਪ੍ਰਿਯੰਕਾ

ਨਵੀਂ ਦਿੱਲੀ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਰਥਿਕ ਵਿਕਾਸ ਦਲ ਦੇ ਪਿਛਲੇ 7 ਸਾਲਾਂ ਦੇ ਆਪਣੇ ਘੱਟੋ-ਘੱਟ ਪੱਧਰ ਤੇ ਚੱਲੇ ਜਾਣ ਨੂੰ ਲੈ ਕੇ ਅੱਜ ਨਰਿੰਦਰ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਦੋਸ਼ ਲਗਾਇਆ ਕਿ ਭੋਂਪੂ ਵਜਾਉਣ ਵਾਲੀ ਭਾਜਪਾ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿੱਤੀ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ,‘ਅਰਥ ਵਿਵਸਥਾ ਨੂੰ ਨਸ਼ਟ ਕਰਨ ਦਾ ਜ਼ਿੰਮੇਵਾਰ ਕੌਣ ਹੈ? ਪ੍ਰਿਯੰਕਾ ਨੇ ਟਵੀਟ ਕੀਤਾ,‘ਜੀ ਵਿਕਾਸ ਦਰ ਤੋਂ ਸਾਫ ਹੈ ਕਿ ਚੰਗੇ ਦਿਨ ਦਾ ਭੋਂਪੂ ਵਜਾਉਣ ਵਾਲੀ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿੱਤੀ ਹੈ। ਨਾ ਜੀ ਗਰੋਥ ਹੈ, ਨਾ ਰੁਪਏ ਦੀ ਮਜ਼ਬੂਤੀ। ਰੋਜ਼ਗਾਰ ਗਾਇਬ ਹਨ।’ਅਰਿਅਰਥ ਵਿਵਸਥਾ ਨੂੰ ਨਸ਼ਟ ਕਰਨ ਦੀ ਕਿਸ ਦੀ ਕਰਤੂਤ ਹੈ ਉਨ੍ਹਾਂ ਨੇ ਪੁੱਛਿਆ,‘ਹੁਣ ਤਾਂ ਸਾਫ ਕਰੋ ਕਿ ਅਰਥ ਵਿਵਸਥਾ ਨੂੰ ਨਸ਼ਟ ਕਰ ਦੇਣ ਦੀ ਇਹ ਕਿਸ ਦੀ ਕਰਤੂਤ ਹੈ? ਜ਼ਿਕਰਯੋਗ ਹੈ ਕਿ ਦੇਸ਼ ਦੀ ਅਰਥ ਵਿਵਸਥਾ ਵਾਧਾ ਦਰ 2019-20 ਦੀ ਅਪ੍ਰੈਲ-ਜੈਨ ਤਿਮਾਹੀ ਵਿੱਚ ਘੱਟ ਕੇ 5 ਫੀਸਦੀ ਰਹਿ ਗਈ। ਇਹ ਪਿਛਲੇ 7 ਸਾਲ ਦਾ ਘੱਟੋ-ਘੱਟ ਪੱਧਰ ਹੈ। ਮੁੜ ਨਿਰਮਾਣ ਖੇਤਰ ਵਿੱਚ ਗਿਰਾਵਟ ਅਤੇ ਖੇਤੀਬਾੜੀ ਉਤਪਾਦਨ ਦੀ ਸੁਸਤੀ ਨਾਲ ਜੀ ਵਾਧੇ ਵਿੱਚ ਇਹ ਗਿਰਾਵਟ ਆਈ ਹੈ। ਅਧਿਕਾਰਤ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਿੱਤ ਸਾਲ 2012-13 ਦੀ ਅਪ੍ਰੈਲ-ਜੂਨ ਮਿਆਦ ਵਿੱਚ ਦੇਸ਼ ਦੀ ਆਰਥਿਕ ਵਾਧਾ ਦਰ ਸਭ ਤੋਂ ਹੇਠਲੇ ਪੱਧਰ 4 ਫੀਸਦੀ’ਤੇ ਰਹੀ ਸੀ। ਇਕ ਸਾਲ ਪਹਿਲਾਂ 2018-19 ਦੀ ਪਹਿਲੀ ਤਿਮਾਹੀ ਵਿੱਚ ਆਰਥਿਕ ਵਾਧਾ ਦਰ 8 ਫੀਸਦੀ ਦੇ ਉੱਚ ਪੱਧਰ ਤੇ ਸੀ, ਜਦੋਂ ਕਿ ਜਨਵਰੀ ਤੋਂ ਮਾਰਚ 2019 ਦੀ ਤਿਮਾਹੀ ਵਿੱਚ ਵਾਧਾ ਦਰ 5 ਫੀਸਦੀ ਦਰਜ ਕੀਤੀ ਗਈ ਸੀ।