ਰੋਜਰ ਫੈਡਰਰ ਦੀ ਜਿੱਤ
ਪੰਜ ਵਾਰ ਦੇ ਚੈਂਪੀਅਨ ਫੈਡਰਰ ਨੇ ਬਰਤਾਨੀਆ ਦੇ ਡਾਨ ਇਵਾਂਸ ’ਤੇ ਸਿਰਫ਼ 80 ਮਿੰਟ ਵਿੱਚ 6-2, 6-2, 6-1 ਨਾਲ ਆਸਾਨ ਜਿੱਤ ਦਰਜ ਕੀਤੀ। ਪਿਛਲੇ ਦੋ ਮੁਕਾਬਲਿਆਂ ਵਿੱਚ ਉਸ ਨੇ ਆਪਣਾ ਪਹਿਲਾ ਸੈੱਟ ਗੁਆਇਆ ਸੀ, ਜਿਸ ਕਾਰਨ 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੇ ਇਸ ਮੈਚ ਵਿੱਚ ਸ਼ੁਰੂ ਤੋਂ ਮਜ਼ਬੂਤ ਸ਼ੁਰੂਆਤ ਕੀਤੀ ਅਤੇ 48 ਵਿਨਰ ਮਾਰੇ। ਫੈਡਰਰ ਦਾ ਸਾਹਮਣਾ ਹੁਣ ਬੈਲਜੀਅਮ ਦੇ 15ਵਾਂ ਦਰਜਾ ਪ੍ਰਾਪਤ ਡੇਵਿਡ ਗੋਫਿਨ ਨਾਲ ਹੋਵੇਗਾ।ਆਸਟਰੇਲੀਆ ਦੇ ਅਲੈਕਸ ਡੀ ਮਿਨਾਰ ਨੇ ਜਾਪਾਨ ਦੇ ਸੱਤਵਾਂ ਦਰਜਾ ਪ੍ਰਾਪਤ ਨਿਸ਼ੀਕੋਰੀ ਨੂੰ 6-2, 6-4, 2-6, 6-3 ਨਾਲ ਮਾਤ ਦਿੱਤੀ। ਹੁਣ ਉਸ ਦਾ ਸਾਹਮਣਾ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨਾਲ ਹੋਵੇਗਾ।