ਯੂ-ਮੁੰਬਾ ਨੇ ਜੈਪੁਰ ਨੂੰ 47-21 ਨਾਲ ਹਰਾਇਆ
ਯੂ-ਮੁੰਬਾ ਨੇ ਸ਼ਨੀਵਾਰ ਨੂੰ ਬੈਂਗਲੁਰੂ ਦੇ ਸ਼੍ਰੀ ਕਾਂਤੀਰਵਾ ਸਟੇਡੀਅਮ ’ਚ ਖੇਡੇ ਗਏ ਪ੍ਰੋ ਕਬੱਡੀ ਸੀਜ਼ਨ-7 ’ਚ ਇਕਤਰਫਾ ਮੁਕਾਬਲੇ ’ਚ ਜੈਪੁਰ ਪਿੰਕ ਪੈਂਥਰਸ ਨੂੰ 47-21 ਨਾਲ ਹਰਾਇਆ। ਯੂ-ਮੁੰਬਾ ਵੱਲ ਇਸ ਮੈਚ ਦੇ ਹੀਰੋ ਰਹੇ ਕਪਤਾਨ ਫਜ਼ਲ ਅਤ੍ਰਾਚਲੀ ਜਿਨ੍ਹਾਂ ਨੇ ਹਾਈ ਫਾਈਵ ਕਰਦੇ ਹੋਏ 6 ਟੈਕਲ ਪੁਆਇੰਟਸ ਲਏ। ਉਨ੍ਹਾਂ ਦਾ ਬਖ਼ੂਬੀ ਸਾਥ ਨਿਭਾਇਆ ਇਕ ਹੋਰ ਹਾਈ ਫਾਈਵ ਕਰਨ ਵਾਲੇ ਹਰਿੰਦਰ ਕੁਮਾਰ (5 ਟੈਕਲ ਪੁਆਇੰਟਸ) ਨੇ।ਅਭਿਸ਼ੇਕ ਨੇ ਪ੍ਰੋ ਕਬੱਡੀ ਦੇ ਇਤਿਹਾਸ ’ਚ ਆਪਣੇ 100 ਰੇਡ ਪੁਆਇੰਟਸ ਪੂਰੇ ਕਰ ਲਏ। ਇਸ ਤੋਂ ਇਲਾਵਾ ਰੇਡਿੰਗ ’ਚ ਯੂ-ਮੁੰਬਾ ਵਲੋਂ ਅਭਿਸ਼ੇਕ ਸਿੰਘ ਨੇ ਸਭ ਤੋਂ ਜ਼ਿਆਦਾ 13 ਰੇਡ ਪੁਆਇੰਟਸ ਹਾਸਲ ਕੀਤੇ।ਜੈਪੁਰ ਪਿੰਕ ਪੈਂਥਰਸ ਵੱਲੋਂ ਕਪਤਾਨ ਦੀਪਕ ਹੁੱਡਾ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਸਿਰਫ 3 ਪੁਆਇੰਟਸ ਹਾਸਲ ਕੀਤੇ ਜਦਕਿ ਅਮਿਤ ਹੁੱਡਾ ਨੂੰ 3 ਟੈਕਲ ਪੁਆਇੰਟਸ ਮਿਲੇ। ਮੁੰਬਾ ਨੇ ਮੁਕਾਬਲਾ 26 ਅੰਕਾਂ ਨਾਲ ਆਪਣੇ ਨਾਂ ਕੀਤਾ। ਮੁੰਬਾ ਦੀ ਜੈਪੁਰ ਪਿੰਕ ਪੈਂਥਰਸ ’ਤੇ 17 ਮੈਚਾਂ ’ਚ 9ਵੀਂ ਜਿੱਤ ਸੀ। ਇਸ ਜਿੱਤ ਦੇ ਨਾਲ ਹੀ ਯੂ-ਮੁੰਬਾ 12 ਮੈਚਾਂ ’ਚ 34 ਅੰਕਾਂ ਦੇ ਨਾਲ ਪੰਜਵੇਂ ਸਥਾਨ ’ਤੇ ਆ ਗਏ ਹਨ, ਜਦਕਿ 12 ਮੈਚਾਂ ’ਚ 37 ਅੰਕਾਂ ਦੇ ਨਾਲ ਜੈਪੁਰ ਅਜੇ ਵੀ ਤੀਜਾ ਸਥਾਨ ਬਚਾਉਣ ’ਚ ਕਾਮਯਾਬ ਹੈ।