January 15, 2025
#ਖੇਡਾਂ

ਭਾਰਤੀ ਟੀਮ ’ਚ ਵਾਪਸੀ ਲਈ ਕਿਸੇ ਦਬਾਅ ’ਚ ਨਹੀਂ ਹਾਂ : ਵਿਜੇ

ਭਾਰਤੀ ਟੀਮ ਤੋਂ ਬਾਹਰ ਚਲ ਰਹੇ ਮੁਰਲੀ ਵਿਜੇ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰੀ ਟੀਮ ’ਚ ਵਾਪਸੀ ਲਈ ਉਹ ਕਿਸੇ ਦਬਾਅ ’ਚ ਨਹੀਂ ਹੈ ਅਤੇ ਉਹ ਜਿਸ ਵੀ ਟੀਮ ਦੇ ਨਾਲ ਖੇਡ ਰਹੇ ਹਨ, ਉਸ ਦੇ ਲਈ ਯੋਗਦਾਨ ਕਰਨਾ ਚਾਹੁਣਗੇ। ਵਿਜੇ ਨੇ ਭਾਰਤ ਲਈ ਅੰਤਿਮ ਮੈਚ ਦਸੰਬਰ 2018 ’ਚ ਪਰਥ ’ਚ ਆਸਟਰੇਲੀਆ ਖਿਲਾਫ ਦੂਜੇ ਟੈਸਟ ’ਚ ਖੇਡਿਆ ਸੀ। 35 ਸਾਲ ਦੇ ਇਸ ਖਿਡਾਰੀ ਨੇ 61 ਟੈਸਟ ’ਚ 38.28 ਦੀ ਔਸਤ ਨਾਲ 3982 ਦੌੜਾਂ ਬਣਾਈਆਂ ਸਨ ਜਿਸ ’ਚ ਉਨ੍ਹਾਂ ਦਾ ਸਕੋਰ 167 ਦੌੜਾਂ ਦਾ ਰਿਹਾ ਹੈ। ਵਿਜੇ ਨੇ ਜੂਨੀਅਰ ਸੁਪਰ ਕਿੰਗਸ ਟੂਰਨਾਮੈਂਟ ਦੇ ਲਾਂਚ ਦੇ ਮੌਕੇ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਯਕੀਨੀ ਤੌਰ ’ਤੇ, ਮੈਂ ਆਪਣੇ ਸੁਪਨਿਆਂ ਨੂੰ ਕੋਈ ਹੱਦਾਂ ਨਹੀਂ ਦਿੰਦਾ। ਮੈਂ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਲਈ ਕਿਸੇ ਦਬਾਅ ’ਚ ਨਹੀਂ ਹਾਂ। ਮੈਂ ਰਾਸ਼ਟਰੀ ਟੀਮ ’ਚ ਚਾਰ ਵਾਪਸੀ ਕੀਤੀ ਹੈ। ਮੈਂ ਇਸ ਸਮੇਂ ਜਿਸ ਜਗ੍ਹਾ ’ਤੇ ਹਾਂ, ਉਸ ਦਾ ਆਨੰਦ ਮਾਣ ਰਿਹਾ ਹਾਂ।’’ ਉਨ੍ਹਾਂ ਕਿਹਾ, ‘‘ ਮੈਂ ਆਪਣੀ ਤਿਆਰੀਆਂ ਦੇ ਪ੍ਰਤੀ ਇਮਾਨਦਾਰ ਹਾਂ।