February 5, 2025
#ਪ੍ਰਮੁੱਖ ਖ਼ਬਰਾਂ #ਭਾਰਤ

ਗ੍ਰਹਿ ਮੰਤਰਾਲੇ ਵੱਲੋਂ ਆਸਾਮ ਦੇ ਕੌਮੀ ਨਾਗਰਿਕਤਾ ਰਜਿਸਟਰ ਦੀ ਅੰਤਿਮ ਸੂਚੀ ਜਾਰੀ

19 ਲੱਖ ਲੋਕਾਂ ਨੂੰ ਸੂਚੀ ’ਚੋਂ ਕੱਢਿਆ, ਕੁੱਲ 3.11 ਕਰੋੜ ਲੋਕ ਸ਼ਾਮਲ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰਾਲੇ ਆਸਾਮ ਦੀ ਨੈਸ਼ਨਲ ਰਜਿਸਟਰ ਆਫ ਸਿਟੀਜਨ ਦੀ ਅੰਤਿਮ ਸੂਚੀ ਜਾਰੀ ਹੋ ਗਈ ਹੈ। ਐੱਨਆਰਸੀ ਦੇ ਸੂਬਾ ਕੋਆਰਡੀਨੇਟਰ ਪ੍ਰਤੀਕ ਹਜੇਲਾ ਨੇ ਦੱਸਿਆ ਕਿ ਕੁਲ 3,11,004 (31 ਲੱਖ ਤੋਂ ਜਆਦਾ) ਵਿਅਕਤੀਆਂ ਨੂੰ ਅੰਤਿਮ ਸੂਚੀ ‘ਚ ਸ਼ਾਮਲ ਕਰਨ ਦੇ ਯੋਗ ਪਾਇਆ ਗਿਆ। ਇਸ ਤੋਂ ਇਲਾਵਾ 19,06,657 (19 ਲੱਖ ਤੋਂ ਜਆਦਾ) ਵਿਅਕਤੀ ਸੂਚੀ ‘ਚ ਸ਼ਾਮਲ ਨਹੀਂ ਹੋ ਸਕੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਦਾਅਵੇ ਪੇਸ਼ ਨਹੀਂ ਕੀਤੇ ਸਨ । ਨਤੀਜੇ ਤੋਂ ਸੰਤੁਸ਼ਟ ਨਾ ਹੋਣ ‘ਤੇ ਉਹ ਵਿਦੇਸ਼ੀ ਟਿ੍ਰਬਿਊਨਲ ਕੋਲ ਅਪੀਲ ਦਾਇਰ ਕਰ ਸਕਦੇ ਹਨ। ਰਾਸ਼ਟਰੀ ਨਾਗਰਿਕ ਰਜਿਸਟਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਅੰਤਿਮ ਸੂਚੀ ਅੱਜ ਸਨਿੱਚਰਵਾਰ ਸਵੇਰੇ ਆੱਨਲਾਈਨ ਜਾਰੀ ਕਰ ਦਿੱਤੀ ਗਈ ਹੈ। ਇਸ ਕਾਰਨ ਸਮੁੱਚੇ ਸੂਬੇ ਆਸਾਮ ਵਿੱਚ ਸੁਰੱਖਿਆ ਵਿਵਸਥਾ ਬਹੁਤ ਜ਼ਿਆਦਾ ਸਖਤ ਕਰ ਦਿੱਤੀ ਗਈ ਹੈ। ਦਰਅਸਲ, ਇਸ ਸੂਚੀ ਦਾ ਮੰਤਵ ਆਸਾਮ ’ਚੋਂ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ’ਚੋਂ ਬਾਹਰ ਕੱਢਣਾ ਹੈ। ਇਸ ਵਿੱਚੋ 19 ਲੱਖ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਤੇ ਇਸ ਸੂਚੀ ਵਿੱਚ ਕੁੱਲ 3.11 ਕਰੋੜ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਐੱਨਆਰਸੀ ਦੀ ਆਖਰੀ ਸੂਚੀ ਤੋਂ ਇਹ ਸ਼ਨਾਖਤ ਹੋ ਸਕੇਗੀ ਕਿ ਆਸਾਮ ਵਿੱਚ ਰਹਿਣ ਵਾਲਾ ਕੋਈ ਵਿਅਕਤੀ ਭਾਰਤੀ ਹੈ ਜਾਂ ਵਿਦੇਸ਼ੀ।