ਭਾਰਤ ਵਿਰੁੱਧ ਖਰਾਬ ਬੱਲੇਬਾਜ਼ੀ ਤੋਂ ਨਿਰਾਸ਼ ਵਿੰਡੀਜ਼ ਦੇ ਕੋਚ ਰੀਫਰ
ਵੈਸਟਇੰਡੀਜ਼ ਦੇ ਕੋਚ ਫਲਾਈਡ ਰੀਫਰ ਨੇ ਭਾਰਤ ਦੇ ਵਿਰੁੱਧ ਟੈਸਟ ਦੇ ਦੂਜੇ ਦਿਨ ਟੀਮ ਦੇ 87 ਦੌੜਾਂ ’ਤੇ 7 ਵਿਕਟਾਂ ਗੁਵਾਉਣ ’ਤੇ ਬੱਲੇਬਾਜ਼ੀ ਦੇ ਪ੍ਰਤੀ ਨਿਰਾਸ਼ ਹਨ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਧਾਮਕੇਦਾਰ ਸ਼ੁਰੂਆਤੀ ਸਪੈਲ ਨਾਲ ਵੈਸਟਇੰਡੀਜ਼ ਦੀ ਟੀਮ ਨੇ ਪਹਿਲੀ ਪਾਰੀ ’ਚ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ 7 ਵਿਕਟਾਂ ਗੁਆ ਦਿੱਤੀਆਂ ਸਨ।ਰੀਫਰ ਨੇ ਕਿਹਾ ਸਾਡੀ ਬੱਲੇਬਾਜ਼ੀ ਫਿਰ ਤੋਂ ਨਿਰਾਸ਼ਾਜਨਕ ਰਹੀ ਕਿਉਂਕਿ ਅਸ ਪਾਰੀ ਦੇ ਸ਼ੁਰੂ ’ਚ ਬਹੁਤ ਗੇਂਦਾਂ ਨੂੰ ਛੱਡਿਆ ਨਹੀਂ। ਸਾਨੂੰ ਆਪਣੀ ਬੱਲੇਬਾਜ਼ੀ ’ਤੇ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੂਜੇ ਦਿਨ ਦਾ ਖੇਡ ਬਹੁਤ ਸਖਤ ਰਿਹਾ, ਅਸ ਜਦੋਂ ਸ਼ੁਰੂਆਤ ਕੀਤੀ ਤਾਂ ਸਾਡਾ ਟੀਚਾ ਭਾਰਤ ਨੂੰ ਜਲਦ ਆਊਟ ਕਰਨਾ ਸੀ। ਸਾਡੇ ਗੇਂਦਬਾਜ਼ਾਂ ਨੇ ਬਹੁਤ ਵਧੀਆ ਲਾਈਨ ਤੇ ਲੈਂਥ ’ਚ ਗੇਂਦਬਾਜ਼ੀ ਕੀਤੀ ਸੀ, ਅਸ ਭਾਰਤ ਨੂੰ ਤਿੰਨ ਦੌੜਾਂ ਪ੍ਰਤੀ ਓਵਰ ਤਕ ਰੱਖਣ ਦੇ ਹਿਸਾਬ ਨਾਲ ਵਧੀਆ ਕੀਤਾ।