ਆਰੀਅਨਜ਼ ਕੈਂਪਸ ਵਿੱਚ ਜੀਵਣ ਦੀ ਕਲਾ ਤੇ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ
ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼ (ਏਜੀਸੀ), ਰਾਜਪੁਰਾ, ਨੇੜੇ ਚੰਡੀਗੜ ਨੇ ਆਪਣੇ ਕਾਲੇਜ ਕੈਂਪਸ ਵਿੱਚ ‘‘ਜੀਵਣ ਦੀ ਕਲਾ-ਤਣਾੳ ਮੁਕਤੀ’’ ਵਿਸ਼ੇ ਤੇ ਇੱਕ ਰੋਜ਼ਾਂ ਸੈਸ਼ਨ ਦਾ ਆਯੋਜਨ ਕੀਤਾ।ਵਿਦਿਆਰਥੀਆਂ ਨੇ ਜੀਵਣ ਦੀ ਕਲਾ ਦੀ ਅਧਿਆਪਕਾ ਮਿਸ ਆਸਥਾ ਕਾਂਸਲ ਦੇ ਦਿਸ਼ਾ ਨਿਰਦੇਸ਼ ਵਿੱਚ ਧਿਆਨ ਸਤਰ ਦੇ ਦੌਰਾਨ ਵੱਖ-ਵੱਖ ਸਾਹ ਲੈਣ ਦੀਆਂ ਕਈ ਅਭਿਆਸਾਂ ਵਿੱਚ ਹਿੱਸਾ ਲਿਆ। ਉੁਹਨਾਂ ਨੇ ਮਨੁੱਖੀ ਜੀਵਨ ਵਿੱਚ ਅਧਿਆਤਮਕ ਪਹਿਲੂਆਂ ਅਤੇ ਤਣਾਵ ਅਤੇ ਚਿੰਤਾਂ ਨੂੰ ਦੂਰ ਕਰਨ ਦੇ ਲਈ ਅਤੇ ਮਨੁੱਖ ਦੇ ਵਿਕਾਸ ਵਿੱਚ ਧਿਆਨ ਕਰਨ ਦੀ ਭੂਮਿਕਾ ਬਾਰੇ ਚਰਚਾ ਕੀਤੀ।ਉਹਨਾਂ ਨੇ ਜੀਵਣ ਦੀ ਕਲਾ ਦੀਆਂ ਵੱਖ-ਵੱਖ ਪ੍ਰਕਿਰਿਆਂਵਾਂ ਦੇ ਬਾਰੇ ਵਿੱਚ ਨਿਰਦੇਸ਼ਤ ਕੀਤਾ ਜਿਹਨਾਂ ਵਿੱਚ ਤਣਾਵ ਤੋ ਛੁਟਕਾਰਾ, ਇੱਕ ਦੂਜੇ ਨਾਲ ਗੱਲ ਕਰਦੇ ਹੋਏ ਹਰ ਰੋਜ ਦੀ ਥਕਾਵਟ ਦੂਰ ਕਰਨਾ ਆਦਿ।ਡਾ ਰਮਨ ਰਾਣੀ ਗੁਪਤਾ, ਪਿ੍ਰੰਸੀਪਲ, ਆਰੀਅਨਜ਼ ਗਰੁੱਪ ਨੇ ਕਿਹਾ ਕਿ ਇਹ ਵਰਕਸ਼ਾਪ ਯੋਗ, ਤਣਾਵ ਪ੍ਰਬੰਧਨ, ਧਿਆਨ ਅਤੇ ਜੀਵਣ ਦੀ ਕਲਾ ਜਿਹੀ ਦੈਨਿਕ ਗਤੀਵਿਧੀਆਂ ਦੁਆਰਾ ਫੈਕਲਟੀ ਨੂੰ ਸ਼ਰੀਰਕ ਅਤੇ ਮਾਨਸਿਕ ਰੂਪ ਨਾਲ ਮਜਬੂਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤੀ ਗਈ ਸੀ। ਉਹਨਾਂ ਨੇ ਅੱਗੇ ਕਿਹਾ ਕਿ ਇਹ ਵਰਕਸ਼ਾਪ ਹਿੱਸਾ ਲੈਣ ਵਾਲਿਆਂ ਨੂੰ ਕੁਸ਼ਲਤਾ ਅਤੇ ਤਕਨੀਕਾਂ ਨਾਲ ਲੈਸ ਕਰਦੀਆਂ ਹਨ ਜੋ ਉਹਨਾਂ ਦੇ ਜੀਵਨ ਦੀ ਗੁਣਵੱਤਾ ਨੂੰ ਵਧਾਉਂਦੀਆ ਹਨ।