January 15, 2025
#ਪੰਜਾਬ

ਮਾਲੇਰਕੋਟਲਾ ਪੁਲਿਸ ਵੱਲੋਂ 25 ਕਿੱਲੋ ਭੂੱਕੀ ਸਣੇ 1 ਕਾਬੂ

ਮਾਲੇਰਕੋਟਲਾ – ਮਾਲੇਰਕੋਟਲਾ ਥਾਣਾ ਸਿਟੀ-1 ਦੇ ਐਸ.ਐਚ.ਓ. ਇੰਸਪੈਕਟਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਸ਼ਿਕੰਜਾ ਕਸਦਿਆਂ ਨਾਰਕੋਟਿਕ ਸਪੈਸ਼ਲ ਸੈਲ ਮਾਲੇਰਕੋਟਲਾ ਤੇ ਅਮਰਗੜ੍ਹ ਦੇ ਇੰਚਾਰਜ ਐਸ.ਆਈ. ਸੁਖਦੇਵ ਸਿੰਘ ਵਿਰਕ ਢੀਂਗੀ ਨੇ ਐਸ.ਆਈ. ਗੁਰਮੀਤ ਸਿੰਘ ਅਤੇ ਆਪਣੀ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕਰਦੇ ਸਮੇਂ ਇੱਕ ਵਿਆਕਤੀ ਨੂੰ 25 ਕਿਲੋ ਭੂੱਕੀ ਅਤੇ ਵਰੀਟੋ ਗੱਡੀ ਸਮੇਤ ਕਾਬੂ ਕੀਤਾ ਹੈ। ਇੰਚਾਰਜ ਐਸ.ਆਈ. ਸੁਖਦੇਵ ਸਿੰਘ ਵਿਰਕ ਢੀਂਗੀ ਨੇ ਅੱਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਅੰਦਰ ਗਸ਼ਤ ਕਰਦੇ ਸਮੇਂ ਇੱਕ ਖਾਸ ਮੁਖਬਰ ਵੱਲੋਂ ਦਿੱਤੀ ਗਈ ਗੁਪਤ ਸੂਚਨਾ ਦੇ ਅਧਾਰ ‘ਤੇ ਸਥਾਨਕ ਧੂਰੀ ਰੋਡ ‘ਤੇ ਡਰੇਨ ਪੁਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਪੀ.ਬੀ.01 ਏ-4043 ਨੰਬਰ ਵਰੀਟੋ ਕਾਰ ਦੀ ਤਲਾਸ਼ੀ ਲਈ ਤਾਂ ਉਕਤ ਕਾਰ ‘ਚੋਂ ਪਲਾਸਟਿਕ ਥੈਲੇ ‘ਚ ਪਾਈ ਹੋਈ 25 ਕਿਲੋ ਭੂੱਕੀ ਬਰਾਮਦ ਹੋਈ। ਇਸ ਮੌਕੇ ਐਸ.ਆਈ. ਗੁਰਮੀਤ ਸਿੰਘ, ਥਾਣੇਦਾਰ ਬਲਵੀਰ ਸਿੰਘ, ਹੌਲਦਾਰ ਮਨਪ੍ਰੀਤ ਸਿੰਘ, ਹੌਲਦਾਰ ਹਰਜੀਤ ਸਿੰਘ, ਸਿਪਾਹੀ ਬਲਵੀਰ ਸਿੰਘ, ਲੇਡੀਜ਼ ਕਾਂਸਟੇਬਲ ਸੰਦੀਪ ਕੌਰ ਆਦਿ ਨਾਰਕੋਟਿਕ ਸਪੈਸ਼ਲ ਸੈਲ ਦੀ ਪੁਲਿਸ ਟੀਮ ਵੀ ਹਾਜ਼ਰ ਸੀ।