ਮੁੱਖ ਮੰਤਰੀ ਹਰਿਆਣਾ ਵੱਲੋਂ ਨਾਰਨੌਲ ਚੋਣ ਖੇਤਰ ਨੂੰ ਅੱਠ ਪਰਿਯੋਜਨਾਵਾਂ ਦੀ ਸੌਗਾਤ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਨਾਰਨੌਲ ਚੋਣ ਖੇਤਰ ਦੇ ਲੋਕਾਂ ਨੂੰ 40.77 ਕਰੋੜ ਰੁਪਏ ਦੀ ਅੱਠ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ। ਮੁੱਖ ਮੰਤਰੀ ਨੇ ਅੱਜ ਨਾਰਨੌਲ ਤੋਂ ਆਪਣੀ ਜਨ ਆਸ਼ੀਰਵਾਦ ਯਾਤਰਾ ਸ਼ਰੂ ਕਰਨ ਤੋ ਪਹਿਲਾਂ ਰੇਸਟ ਹਾਊਸ ਤੋਂ ਇੰਨ੍ਹਾਂ ਅੱਠ ਪਰਿਯੋਜਨਾਵਾਂ ਵਿੱਚੋਂ ਚਾਰ ਦਾ ਉਦਘਾਟਨ ਅਤੇ ਚਾਰ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਕਨੀਨਾ ਵਿਚ ਲਗਭਗ 1423.92 ਲੱਖ ਰੁਪਏ ਦੀ ਲਾਗਤ ਨਾਲ ਬਣੇ 50 ਬੈਡ ਦੇ ਹਸਪਤਾਲ, ਲਗਭਗ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਏਕੀਕਿ੍ਰਤ ਬਾਗਬਾਨੀ ਵਿਕਾਸ ਕੇਂਦਰ, ਲਗਭਗ 318.04 ਲੱਖ ਰੁਪਏ ਦੀ ਲਾਗਤ ਨਾਲ ਬਣੇ 33 ਕੇ.ਵੀ. ਸਬ ਸਟੇ4ਨ ਹਸਨਪੁਰ ਅਤੇ ਨਾਰਨੌਲ ਦੇ ਨੇਤਾਜੀ ਸੁਭਾਸ਼ ਚੰਦਰ ਸਟੇਡੀਅਮ ਵਿਚ ਲਗਭਗ 325 ਲੱਖ ਰੁਪਏ ਦੀ ਲਾਗਤ ਨਾਲ ਬਣੇ ਖੇਡ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ।