ਡਾ. ਸਿੰਘ ਦੀ ਗੱਲ ਸੁਣਾਂਗੀ : ਨਿਰਮਲਾ ਸੀਤਾਰਮਨ
ਨਵੀਂ ਦਿੱਲੀ – ਦੇਸ ਦੀ ਅਰਥ ਵਿਵਸਥਾ ਬਾਰੇ ਸਾਬਕਾ ਪ੍ਰਧਾਨ ਮੰਤਰੀ ਤੇ ਅਰਥਸਾਸਤਰੀ ਮਨਮੋਹਨ ਸਿੰਘ ਦੇ ਹਾਲੀਆ ਬਿਆਨ ‘ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਵਾਬ ਦਿੱਤਾ ਹੈ। ਉਨ੍ਹਾਂ ਸਿੱਧੇ ਤੌਰ ‘ਤੇ ਤਾਂ ਕੁਝ ਨਹੀਂ ਕਿਹਾ ਪਰ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਜਾਣ ‘ਤੇ ਕਿਹਾ ਕਿ ਡਾ. ਸਿੰਘ ਨੇ ਜੋ ਵੀ ਕਿਹਾ ਹੈ, ਉਸ ਬਾਰੇ ਉਨ੍ਹਾਂ ਦਾ ਕੋਈ ਵਿਚਾਰ ਨਹੀਂ। ਉਨ੍ਹਾਂ ਕਿਹਾ ਕਿ ਡਾ. ਸਿੰਘ ਨੇ ਜੋ ਕਿਹਾ, ਉਨ੍ਹਾਂ ਵੀ ਉਸ ਨੂੰ ਸੁਣਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ‘ਕੀ ਡਾ. ਮਨਮੋਹਨ ਸਿੰਘ ਕਹਿ ਰਹੇ ਹਨ ਕਿ ਸਿਆਸੀ ਬਦਲਾ ਖੋਰੀ ਵਿੱਚ ਸ਼ਾਮਿਲ ਹੋਣ ਦੀ ਬਜਾਏ ਉਨ੍ਹਾਂ ਨੂੰ ਚੁੱਪ ਸਾਧੇ ਲੋਕਾਂ ਕੋਲੋਂ ਸਲਾਹ ਲੈਣੀ ਚਾਹੀਦੀ ਹੈ? ਕੀ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ। ਠੀਕ ਹੈ, ਧੰਨਵਾਦ, ਮੈਂ ਇਸ ‘ਤੇ ਉਨ੍ਹਾਂ ਦੀ ਗੱਲ ਸੁਣਾਂਗੀ।